ਕੀ ਕਹਿ ਗਏ ਲੀਡਰ! ਵਿਦੇਸ਼ੀ ਗਊਆਂ ਦੇ ਦੁੱਧ ਪੀ-ਪੀ ਮੋਟੀਆਂ ਹੋ ਰਹੀਆਂ ਭਾਰਤੀ ਜਨਾਨੀਆਂ

0
91

ਨਵੀਂ ਦਿੱਲੀ (TLT) ਡੀਐੱਮਕੇ ਆਗੂ ਡਿੰਡੀਗੁਲ ਲਿਓਨੀ ਕੋਇੰਬਟੂਰ ’ਚ ਚੋਣ ਰੈਲੀ ਦੌਰਾਨ ਵਿਵਾਦਗ੍ਰਸਤ ਟਿੱਪਣੀਆਂ ਉੱਤੇ ਬਹੁਤ ਬੁਰੇ ਫਸ ਗਏ ਹਨ। ਸੋਸ਼ਲ ਮੀਡੀਆ ’ਤੇ ਇੱਕ ਵਿਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਯੂਜ਼ਰ ਉਨ੍ਹਾਂ ਵਿਰੁੱਧ ਪਾਰਟੀ ਦੀ ਮਹਿਲਾ ਵਿੰਗ ਮੁਖੀ ਤੇ ਸੰਸਦ ਮੈਂਬਰ ਕਨੀਮੋਜ਼ੀ ਤੋਂ ਕਾਰਵਾਈ ਦੀ ਮੰਗ ਕਰ ਰਹੇ ਹਨ। ਡਿੰਡੀਗੁਲ ਲਿਓਨੀ ਨੇ ਔਰਤਾਂ ਦੀ ਤੁਲਨਾ ਗਊਆਂ ਨਾਲ ਕਰਦਿਆਂ ਉਨ੍ਹਾਂ ਨੂੰ ‘ਗੈਲਨ’ ਵਾਂਗ ਦੱਸਿਆ।

ਵਾਇਰਲ ਵਿਡੀਓ ’ਚ ਡੀਐੱਮਕੇ ਉਮੀਦਵਾਰ ਨੂੰ ਕਹਿੰਦਿਆਂ ਸੁਣਿਆ ਜਾ ਸਕਦਾ ਹੈ ਕਿ ਔਰਤਾਂ ਵਿਦੇਸ਼ੀ ਗਊਆਂ ਦਾ ਦੁੱਧ ਪੀ-ਪੀ ਕੇ ਮੋਟੀਆਂ ਹੋ ਰਹੀਆਂ ਹਨ। ਔਰਤਾਂ ਦਾ ਮਜ਼ਾਕ ਉਡਾਉਂਦਿਆਂ ਉਮੀਦਵਾਰ ਨੇ ਆਪਣੇ ਹੱਥ ਦੀ ਵਰਤੋਂ ਕਰਦਿਆਂ ਭੱਦਾ ਇਸ਼ਾਰਾ ਵੀ ਕੀਤਾ। ਤਦ ਸਮਾਰੋਹ ’ਚ ਮੌਜੂਦ ਲੋਕਾਂ ਨੇ ਤਾੜੀਆਂ ਵੀ ਵਜਾਇਆ ਤੇ ਉਹ ਖ਼ੂਬ ਹੱਸੇ ਵੀ।ਲਿਓਨੀ ਨੇ ਕਿਹਾ, ਤੁਸੀਂ ਜਾਣਦੇ ਹੋ ਕਿ ਗਊਆਂ ਦੀਆਂ ਕਈ ਕਿਸਮਾਂ ਹੁੰਦੀਆਂ ਹਨ। ਫ਼ਾਰਮ ਵਿੱਚ ਤੁਸੀਂ ਵਿਦੇਸ਼ੀ ਗਊਆਂ ਨੂੰ ਵੇਖਿਆ ਹੋਵੇਗਾ। ਲੋਕ ਵਿਦੇਸ਼ੀ ਗਊਆਂ ਲਈ ਦੁੱਧ ਚੋਣ ਦੀ ਮਸ਼ੀਨ ਦੀ ਵਰਤੋਂ ਕਰਦੇ ਹਨ।

ਇੱਕ ਵਿਅਕਤੀ ਮਸ਼ੀਨ ਰਾਹੀਂ 40 ਲਿਟਰ ਦੁੱਧ ਇੱਕ ਘੰਟੇ ਵਿੱਚ ਚੋਅ ਸਕਦਾ ਹੈ। ਉਸੇ ਦੁੱਧ ਨੂੰ ਪੀ ਕੇ ਸਾਰੀਆਂ ਔਰਤਾਂ ਗ਼ੁਬਾਰੇ ਵਾਂਗ ਮੋਟੀਆਂ ਹੋ ਰਹੀਆਂ ਹਨ। ਪਹਿਲਾਂ ਔਰਤਾਂ ਦਾ ਲੱਕ ਪਤਲਾ ਤੇ ਚੂਲੇ 8 ਨੰਬਰ ਵਾਂਗ ਹੁੰਦੇ ਸਨ। ਔਰਤਾਂ ਆਪਣੇ ਬੱਚੇ ਨੂੰ ਚੂਲ਼ੇ ਉੱਤੇ ਸੰਭਾਲ ਸਕਦੀਆਂ ਸਨ ਪਰ ਅੱਜ-ਕੱਲ੍ਹ ਉਨ੍ਹਾਂ ਤੋਂ ਇੱਕ ਬੱਚਾ ਤੱਕ ਨਹੀਂ ਸੰਭਲਦਾ ਕਿਉਂਕਿ ਉਨ੍ਹਾਂ ਦੀ ਫ਼ਿਗਰ ਗੈਲਨ ਵਰਗੀ ਹੋ ਗਈ ਹੈ। ਸਾਡੇ ਬੱਚਿਆਂ ਦਾ ਵਜ਼ਨ ਵੀ ਵਧ ਗਿਆ ਹੈ।

ਜਦੋਂ ਲਿਓਨੀ ਔਰਤਾਂ ਦਾ ਵਜ਼ਨ ਵਧਣ ਦਾ ਕਾਰਣ ਦੱਸ ਰਹੇ ਸਨ, ਤਦ ਇੱਕ ਕਾਰਕੁੰਨ ਨੇ ਰੋਕਣ ਦੀ ਕੋਸ਼ਿਸ਼ ਵੀ ਕੀਤੀ ਪਰ ਉਨ੍ਹਾਂ ਆਪਣਾ ਭਾਸ਼ਣ ਜਾਰੀ ਰੱਖਿਆ।