ਫ਼ਰੀਦਕੋਟ ਨੇੜੇ ਬੱਸ ਨਹਿਰ ’ਚ ਡਿੱਗੀ, ਵਿਦਿਆਰਥੀਆਂ ਸਣੇ ਕਈ ਯਾਤਰੀ ਜ਼ਖ਼ਮੀ

0
51

ਫ਼ਰੀਦਕੋਟ (TLT) ਫ਼ਰੀਦਕੋਟ ਤੋਂ ਫਿਰੋਜਪੁਰ ਅੱਜ ਤੜਕੇ ਪਹਿਲੇ ਸਮੇਂ ਜਾ ਰਹੀ ਪੀ.ਆਰ.ਟੀ.ਸੀ. ਦੀ ਬੱਸ ਪਿੰਡ ਗੋਲੇਵਾਲਾ ਨਜ਼ਦੀਕ ਸੇਮ ਨਾਲੇ ’ਚ ਡਿੱਗਣ ਦੀ ਸੂਚਨਾ ਹੈ। ਬਸ ’ਚ ਲਗਭਗ 15 ਸਵਾਰੀਆਂ ਸਵਾਰ ਸਨ ਜੋ ਜਖ਼ਮੀ ਹੋ ਗਈਆਂ। ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫ਼ਰੀਦਕੋਟ ਵਿਖੇ ਪਹੁੰਚਾਇਆ ਗਿਆ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਬੱਸ ਦਾ ਟਾਇਰ ਫਟਣ ਕਰ ਕੇ ਬੱਸ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਸੇਮ ਨਾਲੇ ਦੀ ਰੇਲਿੰਗ ਤੋੜ ਕੇ ਸੇਮ ਨਾਲੇ ’ਚ ਡਿੱਗ ਗਈ। ਗੋਲੇਵਾਲਾ ਚੌਂਕੀ ਇੰਚਾਰਜ ਥਾਣੇਦਾਰ ਗੁਰਮੇਜ ਸਿੰਘ ਨੇ ਦੱਸਿਆ ਕਿ ਬਸ ’ਚ ਸਵਾਰ 3 ਸਵਾਰੀਆਂ ਹਸਪਤਾਲ ’ਚ ਇਲਾਜ ਅਧੀਨ ਹਨ ਅਤੇ ਬਾਕੀਆਂ ਨੂੰ ਮੁਢਲੀ ਸਹਾਇਤਾ ਦੇਣ ਤੋਂ ਬਾਅਦ ਭੇਜ ਦਿੱਤਾ।