ਵਪਾਰ ਮੰਡਲ ਦਸੂਹਾ ਵਲੋਂ 26 ਬੰਦ ਦਾ ਸਮਰਥਨ

0
32

ਦਸੂਹਾ (TLT)-  ਕਿਸਾਨ ਸੰਯੁਕਤ ਮੋਰਚੇ ਵਲੋਂ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕਰਾਉਣ ਲਈ ਤੇਲ ਅਤੇ ਰਸੋਈ ਗੈਸ ਦੀਆਂ ਵੱਧਦੀਆਂ ਕੀਮਤਾਂ, ਦੇਸ਼ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿਚ ਵੇਚਣ ਦੀਆਂ ਕੋਝੀਆਂ ਚਾਲਾਂ ਦੇ ਵਿਰੋਧ ਵਿਚ ਮੋਦੀ ਸਰਕਾਰ ਖ਼ਿਲਾਫ਼ ਜੋ 26 ਤਰੀਕ ਨੂੰ ਰੋਸ ਵਜੋਂ  ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ, ਉਸ ਸਬੰਧ ਵਿਚ ਵਪਾਰ ਮੰਡਲ ਦਸੂਹਾ ਵਲੋਂ ਉਸ ਦਾ ਸਮਰਥਨ ਕਰਦਿਆਂ ਦਸੂਹਾ ਦੇ ਦੁਕਾਨਦਾਰਾਂ ਵਲੋਂ 26 ਤਾਰੀਕ ਨੂੰ ਪੂਰਨ ਤੌਰ ‘ਤੇ ਸਾਰੀਆਂ ਦੁਕਾਨਾਂ ਬੰਦ ਕਰਨ ਦਾ ਫ਼ੈਸਲਾ ਲਿਆ ਹੈ । ਇਹ ਜਾਣਕਾਰੀ ਪ੍ਰਧਾਨ ਵਪਾਰ ਮੰਡਲ ਦਸੂਹਾ ਅਮਰੀਕ ਸਿੰਘ ਗੱਗੀ ਨੇ ਦਿੱਤੀ। ਉਨ੍ਹਾਂ ਕਿਹਾ ਕਿ ਵਪਾਰ ਮੰਡਲ ਕਿਸਾਨ ਸੰਘਰਸ਼ ਕਮੇਟੀਆਂ ਦੇ ਨਾਲ ਹੈ ਤੇ ਆਉਣ ਵਾਲੇ ਹਰੇਕ ਸੰਘਰਸ਼ ਵਿਚ ਉਹਨਾਂ ਦੇ ਨਾਲ ਖੜ੍ਹਾ ਰਹੇਗਾ।