ਜਲੰਧਰ (ਰਮੇਸ਼ ਗਾਬਾ) ਲਵਿੰਗ ਪਾਜ਼ ਫਾਊਂਡੇਸ਼ਨ ਵਲੋਂ ਜਾਨਵਰਾਂ ਦਾ ਮੁਫਤ ਇਲਾਜ ਕਰਨਾ, ਉਨ੍ਹਾਂ ਨੂੰ ਰੋਟੀ ਦੇਣਾ ਅਤੇ ਭਵਿੱਖ ਵਿੱਚ ਉਨ੍ਹਾਂ ਦੇ ਰਹਿਣ ਲਈ ਜਗ੍ਹਾ ਬਣਾਉਣ ਦੇ ਮਕਸਦ ਨੂੰ ਲੈ ਕੇ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅੱਜ ਸਾਈਂ ਦਾਸ ਸਕੂਲ ਖੇਤਰ, ਜਲੰਧਰ ਕੈਂਟ, ਫਗਵਾੜਾ, ਨੰਗਲ ਕਰਾਰ ਖਾਨ ਤੋਂ ਲੋਕਾਂ ਦੇ ਫੋਨ ਆਏ ਅਤੇ ਜਿਸ ਤੋਂ ਬਾਦ ਡਾਕਟਰ ਅਮਨ ਭੱਟੀ ਦੇ ਕਲੀਨਿਕ ਵਿਚ 7 ਕੁੱਤਿਆਂ ਦਾ ਇਲਾਜ ਕੀਤਾ ਗਿਆ। ਡਾਕਟਰ ਭੱਟੀ ਦੇ ਕਲੀਨਿਕ ਵਿਚ ਇਲਾਜ ਦੇ ਬਾਅਦ ਕੁੱਤਿਆਂ ਨੂੰ ਜਿਸ ਜਗ੍ਹਾ ਤੋਂ ਉਠਾਇਆ ਸੀ ਇਲਾਜ ਤੋਂ ਬਾਦ ਉਸੇ ਜਗ੍ਹਾ ਤੇ ਵਾਪਸ ਛੱਡ ਦਿੱਤਾ। ਫਾਊਂਡੇਸ਼ਨ ਵੱਲੋਂ ਇਕ ਐਂਬੂਲੈਂਸ ਤਿਆਰ ਕੀਤੀ ਗਈ ਹੈ ਜੋ ਕਿ ਇਨ੍ਹਾਂ ਬੇਜ਼ੁਬਾਨ ਆਵਾਰਾ ਜਾਨਵਰਾਂ ਦੇ ਇਲਾਜ ਵਿੱਚ ਮਦਦ ਕਰੇਗੀ। ਫਾਊਂਡੇਸ਼ਨ ਦਾ ਹੈਲਪਲਾਈਨ ਨੰਬਰ 9878555880 ਹੈ।

