ਵਿਜੀਲੈਂਸ ਟੀਮ ਨੇ ਬੈਂਕ ਮੈਨੇਜਰ ਅਤੇ ਉਸਦੇ ਏਜੰਟ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀ ਫੜਿਆ

0
86

ਊਨਾ (TLT) – ਊਨਾ ਵਿਜੀਲੈਂਸ ਟੀਮ ਨੇ ਸਟੇਟ ਬੈਂਕ ਆਫ ਇੰਡਿਆ ਗਗਰੇਟ ਬ੍ਰਾਂਚ ਦੇ ਮੈਨੇਜਰ ਅਤੇ ਉਸਦੇ ਇੱਕ ਏਜੰਟ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਫੜਿਆ ਹੈ। ਜਾਣਕਾਰੀ ਦਿੰਦੇ ਹੋਏ ਏ.ਐਸ.ਪੀ. ਵਿਜੀਲੈਂਸ ਸਾਗਰ ਚੰਦ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਰਾਕੇਸ਼ ਕੁਮਾਰ ਨੇ ਵਿਜੀਲੈਂਸ ਵਿਚ ਸ਼ਿਕਾਇਤ ਕੀਤੀ ਸੀ, ਕਿ ਇਸ ਨੇ ਆਪਣੇ ਇੱਕ ਛੋਟੇ ਲੱਕੜੀ ਦੇ ਉਦਯੋਗ ਲਈ ਗਗਰੇਟ ਦੇ ਸਟੇਟ ਬੈਂਕ ਆਫ ਇੰਡਿਆ ਤੋਂ ਕਰਜ਼ਾ ਲਿਆ ਸੀ । ਕਰਜ਼ੇ ਦੀਆਂ ਕਿਸ਼ਤਾਂ ਲਗਾਤਾਰ ਨਾਂ ਦੇਣ ਤੇ ਬੈਂਕ ਨੇ ਉਸਦੇ ਕਰਜ਼ ਖਾਤੇ ਨੂੰ ਐਨਪੀਏ ਘੋਸ਼ਿਤ ਕਰਕੇ 2019 ਵਿਚ ਫੈਕਟਰੀ ਨੂੰ ਸੀਲ ਕਰ ਦਿੱਤਾ ਸੀ ਤਾਲੇ ਲਗਾ ਦਿੱਤੇ ਸਨ ।  ਪਿਛਲੇ ਮਹੀਨੇ 26 ਫਰਵਰੀ ਨੂੰ ਇਸਨੇ ਸਾਰਾ ਪੈਸਾ ਚੁਕਦਾ ਕਰ ਦਿੱਤਾ ਸੀ , ਲੇਕਿਨ ਬੈਂਕ ਦੁਆਰਾ ਤਾਲੇ ਨਹੀਂ ਖੋਲ੍ਹੇ ਜਾ ਰਹੇ ਸਨ | ਬੈਂਕ ਮੈਨੇਜਰ ਅਤੇ ਉਸਦਾ ਏਜੰਟ ਹੁਣ 20,000 ਦੀ ਮੰਗ ਕਰ ਰਹੇ ਸਨ ਅਤੇ ਇਹ ਰਿਸ਼ਵਤ ਲੈਂਦੇ ਹੋਏ ਬੈਂਕ ਮੈਨੇਜਰ ਅਤੇ ਉਸਦੇ ਏਜੰਟ ਨੂੰ ਰੰਗੇ ਹੱਥੀ ਫੜਿਆ ਗਿਆ ਹੈ |