ਸੰਤ ਸੀਚੇਵਾਲ ਨੇ ਲਗਵਾਇਆ ਕੋਵਿਡ ਵੈਕਸੀਨ ਦਾ ਪਹਿਲਾ ਟੀਕਾ

0
31

ਸਾਰਿਆਂ ਨੂੰ ਬਿਨਾਂ ਝਿਜਕ ਟੀਕਾ ਲਗਵਾਉਣ ਦੀ ਅਪੀਲ
ਸ਼ਾਹਕੋਟ (TLT) ਉੱਘੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਸਰਕਾਰੀ ਹਸਪਤਾਲ ਸ਼ਾਹਕੋਟ ਵਿਖੇ ਐੱਸ.ਐੱਮ.ਓ. ਡਾ. ਅਮਰਦੀਪ ਸਿੰਘ ਦੁੱਗਲ ਦੀ ਦੇਖ-ਰੇਖ ਹੇਠ ਕੋਵਿਡ ਵੈਕਸੀਨ ਦਾ ਪਹਿਲਾ ਟੀਕਾ ਲਗਵਾਇਆ। ਇਸ ਮੌਕੇ ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਬੜੇ ਲੰਬੇ ਇੰਤਜ਼ਾਰ ਤੋਂ ਬਾਅਦ ਕੋਵਿਡ ਦੀ ਵੈਕਸੀਨ ਉਪਲਬਧ ਹੋਈ ਹੈ ਅਤੇ ਸਾਨੂੰ ਬਿਨਾਂ ਝਿਜਕ ਦੇ ਸਾਰਿਆਂ ਨੂੰ ਕੋਵਿਡ ਵੈਕਸੀਨ ਦਾ ਟੀਕਾ ਲਗਵਾਉਣਾ ਚਾਹੀਦਾ ਹੈ।