ਕੋਵਿਡ ਦੇ ਵੱਧ ਰਹੇ ਕੇਸਾਂ ਤੋਂ ਕੈਪਟਨ ਪ੍ਰੇਸ਼ਾਨ, ਮੋਦੀ ਨੂੰ ਕੋਵਿਡ ਵੈਕਸੀਨ ਦਾ ਦਾਇਰਾ ਵਧਾਉਣ ਦੀ ਕੀਤੀ ਅਪੀਲ

0
66

ਚੰਡੀਗੜ੍ਹ (TLT) – ਮੁੱਖ ਮੰਤਰੀ ਪੰਜਾਬ ਦੇ ਮੀਡੀਆ ਸਲਾਹਕਾਰ ਅਨੁਸਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਚ ਵੱਧ ਰਹੇ ਕੋਰੋਨਾ ਕੇਸਾਂ ’ਤੇ ਚਿੰਤਾ ਪ੍ਰਗਟ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਕੋਵਿਡ19 ਦੀ ਵੈਕਸੀਨ ਦਾ ਦਾਇਰ ਵਧਾ ਕੇ ਅੰਡਰ60 ਕੀਤਾ ਜਾਵੇ। ਉਨ੍ਹਾਂ ਨੇ ਚਿੰਤਾ ਪ੍ਰਗਟ ਕੀਤੀ ਹੈ ਕਿ 81 ਫ਼ੀਸਦੀ ਵਿਚੋਂ 401 ਨਮੂਨੇ ਜੋ ਪੰਜਾਬ ਤੋਂ ਭੇਜੇ ਗਏ, ਉਨ੍ਹਾਂ ਵਿਚ ਯੂਕੇ ਦੇ ਨਵੇਂ ਕੋਵਿਡ ਵੈਰੀਏਂਟ ਪ੍ਰਗਟ ਹੋਏ ਹਨ। ਜੋ ਨੌਜਵਾਨਾਂ ਨੂੰ ਵੱਧ ਪ੍ਰਭਾਵਿਤ ਕਰ ਰਹੇ ਹਨ।