ਬੜੂੰਦੀ ‘ਚ ਡੇਅਰੀ ਮਾਲਕ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

0
33

ਲੋਹਟਬੱਦੀ, 23 ਮਾਰਚ (TLT) – ਪੁਲਸ ਚੌਕੀ ਲੋਹਟਬੱਦੀ ਅਧੀਨ ਪਿੰਡ ਬੜੂੰਦੀ’ ਚ ਅੱਜ ਸਵੇਰੇ ਕਰੀਬ 6 ਵਜ਼ੇ ਪਿੰਡ ਦੇ ਵਸਨੀਕ ਰਾਜਿੰਦਰ ਸਿੰਘ, 49 ਸਾਲ ਪੁੱਤਰ ਮੇਜਰ ਸਿੰਘ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਪਿੰਡ ਵਿਚ ਹੀ ਦੁੱਧ ਦਾ ਕੰਮ ਕਰਦਾ ਸੀ, ਉਹ ਅੱਜ ਜਦੋਂ ਸਵੇਰੇ ਹਰ ਰੋਜ਼ ਦੀ ਤਰ੍ਹਾਂ ਆਪਣੇ ਸਕੂਟਰ ਤੇ ਸਵਾਰ ਹੋ ਕੇ ਪਿੰਡ ਤੋਂ ਬਾਹਰ ਖੇਤਾਂ ਵਿਚ ਸਥਿਤ ਆਪਣੇ ਪਸ਼ੂ ਫਾਰਮ ਤੋਂ ਦੁੱਧ ਲੈਣ ਲਈ ਜਾ ਰਿਹਾ ਸੀ ਤਾਂ ਉਸ ਦਾ ਨਾਨਕਸਰ ਠਾਠ ਨੇੜੇ ਅਣਪਛਾਤੇ ਲੋਕਾਂ ਵਲੋਂ ਕਤਲ ਕਰ ਦਿੱਤਾ ਗਿਆ ਹੈ। ਕਤਲ ਦੀ ਗੁੱਥੀ ਸੁਲਝਾਉਣ ਲਈ ਮੌਕੇ ਤੇ ਪੁੱਜੇ ਰਾਜਵੀਰ ਸਿੰਘ ਪੁਲਸ ਕਪਤਾਨ (ਖੁਫੀਆ), ਰਾਜੇਸ਼ ਕੁਮਾਰ ਸ਼ਰਮਾ (ਖੁਫੀਆ),ਸੁਖਨਾਜ ਸਿੰਘ ਉਪ ਪੁਲਸ ਕਪਤਾਨ ਰਾਏਕੋਟ, ਅਜੈਬ ਸਿੰਘ ਥਾਣਾ ਮੁਖੀ ਰਾਏਕੋਟ (ਸਦਰ), ਅਮਰਜੀਤ ਸਿੰਘ ਚੌਕੀ ਇੰਚਾਰਜ ਲੋਹਟਬੱਦੀ ਡੌਗ ਸਕੁਐਡ ਅਤੇ ਹੋਰ ਪਹਿਲੂਆਂ ‘ਤੇ ਜਾਂਚ ਵਿੱਚ ਜੁਟ ਗਏ ਹਨ ।