ਮਹਿਲਾ ਸਰਪੰਚਾਂ ਅਤੇ ਪੰਚਾਂ ਦਾ ਲੀਡਰਸ਼ਿਪ ਡਿਵੈਲਪਮੈਂਟ ਟਰੇਨਿੰਗ ਪ੍ਰੋਗਰਾਮ ਆਯੋਜਿਤ

0
45

ਜਲੰਧਰ  (ਰਮੇਸ਼ ਗਾਬਾ) ਮਹਿਲਾ ਸਰਪੰਚਾਂ ਅਤੇ ਪੰਚਾਂ ਨੂੰ ਆਪਣੇ ਫਰਜ਼ਾਂ ਅਤੇ ਹੱਕਾਂ ਪ੍ਰਤੀ ਜਾਗਰੂਕ ਰਹਿਣਾ ਜ਼ਰੂਰੀ ਹੈ। ਇਹ ਵਿਚਾਰ ਜਲੰਧਰ ਪੂਰਬੀ ਬਲਾਕ ਦੇ ਬਲਾਕ ਡਿਵੈਲਪਮੈਂਟ ਅਤੇ ਪੰਚਾਇਤ ਅਫਸਰ ਜਲੰਧਰ ਮਹੇਸ਼ ਕੁਮਾਰ ਕੰਡਾ ਨੇ ਮਹਿਲਾ ਸਰਪੰਚਾਂ ਅਤੇ ਪੰਚਾਂ ਦਾ ਲੀਡਰਸ਼ਿਪ ਡਿਵੈਲਪਮੈਂਟ ਟਰੇਨਿੰਗ ਪ੍ਰੋਗਰਾਮ ਦੌਰਾਨ ਪੇਸ਼ ਕੀਤੇ। ਜਲੰਧਰ ਪੂਰਬੀ ਬਲਾਕ ਦੇ ਵੱਖ ਵੱਖ ਪਿੰਡਾਂ ਦੀਆਂ ਮਹਿਲਾ ਸਰਪੰਚਾਂ ਅਤੇ ਪੰਚਾਂ ਦਾ ਲੀਡਰਸ਼ਿਪ ਡਿਵੈਲਪਮੈਂਟ ਟਰੇਨਿੰਗ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਕੇਂਪ ਵਿੱਚ ਕੋਟਲੀ ਜਮੀਤ ਸਿੰਘ, ਸਲੇਮਪੁਰ ਮਸੰਦਾਂ, ਜਮਸ਼ੇਰ, ਹਜ਼ਾਰਾ, ਜੈਤੇਵਾਲੀ, ਵਡਾਲਾ, ਜੁਗਰਾਲ, ਸੇਮੀ, ਬੁਢਿਆਣਾ, ਸਿੰਘਾਂ, ਉੱਚਾ ਦੇ ਮਹਿਲਾ ਸਰਪੰਚਾਂ ਅਤੇ ਪੰਚਾਂ ਵਲੋਂ ਭਾਗ ਲਿਆ ਗਿਆ। ਇਸ ਕੈਂਪ ਵਿੱਚ ਸਰਦਾਰ ਰਾਮ, ਆਸ਼ਾ ਰਾਣੀ ਰਿਸੋਰਸ ਪਰਸਨ, ਮੈਡੀਕਲ ਅਫਸਰ ਜਮਸ਼ੇਰ ਅਤੇ ਸੀ ਡੀ ਪੀ ਓ ਦੇ ਸੁਪਰਵਾਇਜ਼ਰ ਵਲੋਂ ਸਰਕਾਰ ਦੀਆਂ ਵੱਖ ਵੱਖ ਤਰ੍ਹਾਂ ਦੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਸਰਪੰਚਾਂ ਅਤੇ ਪੰਚਾਂ ਨੂੰ ਪਿੰਡਾਂ ਦੇ ਵਿਕਾਸ ਕਾਰਜਾਂ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਦੀ ਅਪੀਲ ਵੀ ਕੀਤੀ। ਇਸ ਮੌਕੇ ਤੇ ਬੀਡੀਪੀਓ ਜਲੰਧਰ ਪੂਰਬੀ ਮਹੇਸ਼ ਕੁਮਾਰ ਨੇ ਸਾਰੇ ਸਰਪੰਚਾਂ ਅਤੇ ਪੰਚਾਂ ਦਾ ਧੰਨਵਾਦ ਕੀਤਾ। ਇਸ ਮੌਕੇ ਨੀਲਮ ਚਾਹਲ ਲੇਖਾਕਾਰ, ਕੁਲਵਿੰਦਰ ਕੁਮਾਰ ਪੰਚਾਇਤ ਅਫਸਰ, ਸਵਨੀਤ ਕੌਰ ਐਸਈਪੀਓ, ਇੰਦਰਜੀਤ ਟੈਕਸ ਕੁਲੈਕਟਰ, ਚਰਨਜੀਤ ਸਿੰਘ ਪੰਚਾਇਤ ਸਕੱਤਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।