8 ਪੇਟੀਆਂ ਸ਼ਰਾਬ ਸਣੇ ਇਕ ਕਾਬੂ

0
82

ਜਲੰਧਰ (ਰਮੇਸ਼ ਗਾਬਾ) ਸੀ ਆਈ ਏ ਸਟਾਫ-1 ਦੀ ਗਸ਼ਤ ਟੀਮ ਵੱਲੋਂ ਮੁਖਬਰ ਦੀ ਇਤਲਾਹ ਤੇ ਸ਼ਰਾਬ ਵੇਚਣ ਵਾਲੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਿਸ ਦੀ ਪਹਿਚਾਣ ਪ੍ਰਕਾਸ਼ ਸਿੰਘ ਉਰਫ ਹੈਪੀ ਪੁੱਤਰ ਸਤਨਾਮ ਸਿੰਘ ਵਾਸੀ ਮੁਹੱਲਾ ਕੋਟ ਬਾਬਾ ਦੀਪ ਸਿੰਘ ਨਗਰ ਜਲੰਧਰ ਦੇ ਰੂਪ ਵਿੱਚ ਹੋਈ ਹੈ।ਜਾਣਕਾਰੀ ਅਨੁਸਾਰ ਮੁਖਬਰ ਦੇ ਆਧਾਰ ਤੇ ਪ੍ਰਕਾਸ਼ ਸਿੰਘ ਉਰਫ ਹੈਪੀ ਜੋ ਇਕ ਕਰਿਆਨੇ ਦੀ ਦੁਕਾਨ ਕਰਦਾ ਹੈ , ਜਿਸ ਦੀ ਦੁਕਾਨ ਵਿੱਚੋ ਭਾਰੀ ਮਾਤਰਾ ਵਿੱਚ ਚੰਡੀਗੜ੍ਹ ਦੀ ਨਜਾਇਜ  ਸ਼ਰਾਬ 04 ਪੇਟੀਆਂ ਸ਼ਰਾਬ ਮਾਰਕਾ, 03 ਪੇਟੀਆਂ ਸ਼ਰਾਬ ਮਾਰਕਾ, 01 ਪੇਟੀ ਸ਼ਰਾਬ ਮਾਰਕਾ ਬਰਾਮਦ ਕੀਤੀਆਂ ਗਈਆਂ। ਥਾਣਾ ਡਵੀਜਨ ਨੰ.8 ਦੀ ਪੁਲਿਸ ਵੱਲੋਂ ਮੁਕੱਦਮਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।