ਇਸ ਹਫ਼ਤੇ ਹੀ ਨਬੇੜ ਲਵੋ ਬੈਂਕ ਦੇ ਕੰਮ, ਅਗਲੇ ਹਫ਼ਤੇ ਸਿਰਫ਼ ਦੋ ਦਿਨ ਹੀ ਖੁੱਲ੍ਹਣਗੇ ਬੈਂਕ

0
124

ਚੰਡੀਗੜ੍ਹ (TLT) ਜੇ ਬੈਂਕ ਸਬੰਧੀ ਕੋਈ ਜ਼ਰੂਰੀ ਕੰਮ ਹੈ ਤਾਂ ਉਸ ਨੂੰ ਇਸ ਹਫ਼ਤੇ ਹੀ ਨਿਬੇੜ ਲਵੋ ਨਹੀਂ ਤਾਂ 4 ਐਪ੍ਰਲ ਤੱਕ ਉਡੀਕ ਕਰਨੀ ਪਵੇਗੀ। ਇਹ ਯਾਦ ਰੱਖੋ ਕਿ 27 ਮਾਰਚ ਤੋਂ 4 ਐਪ੍ਰਲ ਦਰਮਿਆਨ ਸਿਰਫ ਦੋ ਦਿਨ ਹੀ ਬੈਂਕ ਖੁੱਲ੍ਹਣਗੇ। ਇਨ੍ਹਾਂ ਛੁੱਟੀਆਂ ਦੌਰਾਨ ਐਤਵਾਰ, ਸ਼ਨੀਵਾਰ ਤੇ ਹੋਲੀ ਦੀਆਂ ਛੁੱਟੀਆਂ ਵੀ ਹਨ।

31 ਮਾਰਚ ਨੂੰ ਬੈਂਕ ਗਾਹਕਾਂ ਦੀ ਸੇਵਾ ਨਹੀਂ ਕਰ ਸਕਦੇ ਕਿਉਂਕਿ ਇਹ ਵਿੱਤੀ ਸਾਲ ਦਾ ਆਖਰੀ ਦਿਨ ਹੁੰਦਾ ਹੈ। ਜਿਵੇਂਕਿ ਇਨ੍ਹਾਂ ਦਿਨਾਂ ਵਿੱਚ ਬੈਂਕ ਦੀਆਂ ਬ੍ਰਾਂਚਾਂ ਬੰਦ ਰਹਿਣਗੀਆਂ, ਮੋਬਾਈਲ ਤੇ ਇੰਟਰਨੈਟ ਬੈਂਕਿੰਗ ਕੰਮ ਕਰਨਾ ਜਾਰੀ ਰੱਖੇਗੀ। ਇਸ ਲਈ, ਗਾਹਕ ਜ਼ਿਆਦਾਤਰ ਲੈਣ-ਦੇਣ ਆਨਲਾਈਨ ਕਰ ਸਕਦੇ ਹਨ। ਗਾਹਕਾਂ ਨੂੰ ਇਹ ਵੀ ਨੋਟ ਕਰਨਾ ਚਾਹੀਦਾ ਹੈ ਕਿ 1 ਅਪ੍ਰੈਲ ਨੂੰ ਦੁਬਾਰਾ ਕੰਮ ਨਹੀਂ ਹੋਵੇਗਾ ਤੇ 2 ਅਪ੍ਰੈਲ ਨੂੰ ਗੁੱਡ ਫਰਾਈਡੇਅ ਹੁੰਦਾ ਹੈ।ਵੱਖ-ਵੱਖ ਸੂਬਿਆਂ ਵਿੱਚ ਬੈਂਕ  22, 29 ਮਾਰਚ ਤੇ 30 ਮਾਰਚ ਨੂੰ ਕੰਮ ਕਾਜ ਲਈ ਬੰਦ ਰਹਿਣਗੇ।


ਇੱਥੇ ਵੇਖੋ ਬੈਂਕ ਦੀਆਂ ਛੁੱਟੀਆਂ ਦੀ ਪੂਰੀ ਲਿਸਟ
27 ਮਾਰਚ-ਆਖਰੀ ਸ਼ਨੀਵਾਰ
28 ਮਾਰਚ- ਐਤਵਾਰ
29 ਮਾਰਚ-ਹੋਲੀ
31 ਮਾਰਚ-ਵਿੱਤੀ ਸਾਲ ਦਾ ਆਖਰੀ ਦਿਨ
1 ਐਪ੍ਰਲ- ਬੈਂਕ ਖਾਤਿਆਂ ਦੀ ਕਲੋਜ਼ਿੰਗ
2 ਐਪ੍ਰਲ- ਗੁੱਡ ਫਰਾਈਡੇਅ
3 ਐਪ੍ਰਲ-ਸ਼ਨੀਵਾਰ-ਵਰਕਿੰਗ ਡੇਅ
4 ਐਪ੍ਰਲ-ਐਤਵਾਰ

ਕੁਝ ਬੈਂਕ ਛੁੱਟੀਆਂ ਮੌਕੇ ਦੇ ਅਧਾਰ ਤੇ ਰਾਜ ਦੇ ਅਧੀਨ ਹੁੰਦੀਆਂ ਹਨ ਜਿਹੜੀਆਂ ਇੱਕ ਰਾਜ ਤੋਂ ਦੂਜੇ ਰਾਜ ਵਿੱਚ ਬਦਲਦੀਆਂ ਹਨ। ਆਰਬੀਆਈ ਕੈਲੰਡਰ ਦੇ ਅਨੁਸਾਰ, ਚਾਰ ਐਤਵਾਰ ਤੇ ਦੋ ਸ਼ਨੀਵਾਰਾਂ ਤੋਂ ਇਲਾਵਾ, ਦੇਸ਼ ਭਰ ਵਿਚ ਗਜ਼ਟਿਡ ਛੁੱਟੀਆਂ ‘ਤੇ ਬੈਂਕ ਬੰਦ ਰਹਿਣਗੇ।