ਹੁਸ਼ਿਆਰਪੁਰ, 6 ਫਰਵਰੀ (TLT)- ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵਲੋਂ ਭਾਜਪਾ ਆਗੂਆਂ ਦਾ ਵਿਰੋਧ ਲਗਾਤਾਰ ਜਾਰੀ ਹੈ। ਇਸੇ ਤਹਿਤ ਅੱਜ ਹੁਸ਼ਿਆਰਪੁਰ ‘ਚ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਅਤੇ ਸਾਬਕਾ ਕੈਬਨਿਟ ਮੰਤਰੀ ਤੀਕਸ਼ਣ ਸੂਦ ਵਲੋਂ ਹੁਸ਼ਿਆਰਪੁਰ ‘ਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀ। ਇਸ ਦੀ ਭਿਣਕ ਪੈਂਦਿਆਂ ਹੀ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਉਕਤ ਸਥਾਨ ‘ਤੇ ਪਹੁੰਚ ਗਏ ਅਤੇ ਉਨ੍ਹਾਂ ਵਲੋਂ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ। ਇਸ ਦੀ ਸੂਚਨਾ ਮਿਲਦੇ ਹੀ ਪੁਲਿਸ ਵਿਭਾਗ ਦੇ ਉੱਚ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ ਅਤੇ ਹਾਲਾਤ ‘ਤੇ ਕਾਬੂ ਪਾਉਣ ਲਈ ਜੱਦੋ-ਜਹਿਦ ਸ਼ੁਰੂ ਕਰ ਦਿੱਤੀ।
Latest article
ਕੋਰੋਨਾ ਦੇ ਕਹਿਰ ‘ਚ ਸਾਈਬਰ ਅਟੈਕ, 114 ਫ਼ੀਸਦੀ ਵਧ ਗਏ ਸਾਈਬਰ ਹਮਲੇ: ਰਿਪੋਰਟ
ਨਵੀਂ ਦਿੱਲੀ (TLT) ਪਿਛਲੇ ਸਾਲ ਜਦੋਂ ਕੋਰੋਨਾ ਦੀ ਲਾਗ ਆਪਣੇ ਸਿਖਰ 'ਤੇ ਸੀ ਤਾਂ ਸਾਈਬਰ ਹਮਲਿਆਂ 'ਚ ਖੂਬ ਤੇਜ਼ੀ ਆਈ ਸੀ। ਸਾਈਬਰ ਸਕਿਓਰਿਟੀ...
ਬੈਂਕ ‘ਚੋਂ 4 ਕਰੋੜ ਲੈ ਕੇ ਰਫੂਚੱਕਰ ਹੋਏ ਗਾਰਡ ਨੂੰ ਸੋਸ਼ਲ ਮੀਡੀਆ ਨੇ ਫਸਾਇਆ
ਚੰਡੀਗੜ੍ਹ (TLT) ਇੱਥੇ ਐਕਸਿਸ ਬੈਂਕ ਵਿੱਚੋਂ ਚੋਰੀ ਕਰਨ ਵਾਲਾ ਗਾਰਡ ਗ੍ਰਿਫ਼ਤਾਰ ਹੋ ਗਿਆ ਹੈ। ਮੁਲਜ਼ਮ ਸੁਨੀਲ ਕੁਮਾਰ ਨੂੰ ਮਨੀਮਾਜਰਾ ਤੋਂ ਗ੍ਰਿਫਤਾਰ ਕੀਤਾ...
ਆਸਟ੍ਰੇਲੀਆ ’ਚ ਪੰਜਾਬੀ ਡਰਾਈਵਰ ਨੂੰ 22 ਸਾਲ ਦੀ ਕੈਦ, 4 ਪੁਲਿਸ ਅਧਿਕਾਰੀਆਂ ਦੇ ਕਤਲ...
ਮੈਲਬਰਨ (TLT) ਆਸਟ੍ਰੇਲੀਆ ਦੀ ਅਦਾਲਤ ਨੇ ਬੁੱਧਵਾਰ ਨੂੰ ਭਾਰਤੀ ਮੂਲ ਦੇ ਟਰੱਕ ਡਰਾਈਵਰ ਨੂੰ 22 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਵਿਕਟੋਰੀਆ...