ਨਾਰਕੋ ਟੈਰੇਰ ਕੇਸ ‘ਚ ਗ੍ਰਿਫ਼ਤਾਰ ਮਨਪ੍ਰੀਤ ਐਨ. ਆਈ. ਏ. ਦੀ ਅਦਾਲਤ ‘ਚ ਕੀਤਾ ਗਿਆ ਪੇਸ਼

0
129

ਐਸ. ਏ. ਐਸ. ਨਗਰ, 5 ਫਰਵਰੀ (TLT)- ਨਾਰਕੋ ਟੈਰੇਰ ਕੇਸ ‘ਚ ਅੰਮ੍ਰਿਤਸਰ ਅਤੇ ਗੁਰਦਾਸਪੁਰ ‘ਚ ਛਾਪੇਮਾਰੀ ਦੌਰਾਨ ਐਨ. ਆਈ. ਏ. ਵਲੋਂ ਗ੍ਰਿਫ਼ਤਾਰ ਮਨਪ੍ਰੀਤ ਸਿੰਘ ਨੂੰ ਅੱਜ ਐਨ. ਆਈ. ਏ. ਦੀ ਸਪੈਸ਼ਲ ਕੋਰਟ ‘ਚ ਪੇਸ਼ ਕੀਤਾ ਗਿਆ। ਅਦਾਲਤ ਦੇ ਅੰਦਰ ਚੱਲੀ ਕਰੀਬ ਇੱਕ ਘੰਟੇ ਦੀ ਸੁਣਵਾਈ ਤੋਂ ਬਾਅਦ ਮਨਪ੍ਰੀਤ ਸਿੰਘ ਨੂੰ 5 ਦਿਨ ਦੇ ਰਿਮਾਂਡ ਤੇ ਭੇਜ ਦਿੱਤਾ ਗਿਆ। ਦੱਸਣਯੋਗ ਹੈ ਕਿ ਛਾਪੇਮਾਰੀ ਦੌਰਾਨ ਐਨ. ਆਈ. ਏ. ਦੀ ਟੀਮ ਨੂੰ 20 ਲੱਖ ਨਗਦ ਅਤੇ ਕਈ ਕਾਰਤੂਸ ਬਰਾਮਦ ਹੋਏ ਸਨ।