ਗ੍ਰੇਟਾ ’ਤੇ ਮਾਮਲਾ : ਓਵੈਸੀ ਦਾ ਦਿੱਲੀ ਪੁਲਿਸ ’ਤੇ ਤੰਜ, ਅਗਲਾ ਕੇਸ ਸੈਂਟਾ ਕਲਾਜ਼ ਖਿਲਾਫ ਹੋਵੇਗਾ

0
66

ਨਵੀਂ ਦਿੱਲੀ, 5 ਫਰਵਰੀ (TLT) ਕਿਸਾਨ ਅੰਦੋਲਨ ਦੀ ਹਮਾਇਤ ਵਿਚ ਟਵੀਟ ਕੀਤੇ ਜਾਣ ਤੋਂ ਬਾਅਦ ਵਾਤਾਵਰਨ ਪ੍ਰੇਮੀ ਤੇ ਕਾਰਕੁਨ ਗ੍ਰੇਟਾ ਥਨਬਰਗ ਦੇ ਟਵੀਟ ਮਾਮਲੇ ਵਿਚ ਦਿੱਲੀ ਪੁਲਿਸ ਵਲੋਂ ਦਰਜ ਕੀਤੇ ਮਾਮਲੇ ’ਤੇ ਬੋਲਦਿਆਂ ਲੋਕ ਸਭਾ ਮੈਂਬਰ ਤੇ ਆਲ ਇੰਡੀਆ ਮਜਲਿਸ ਇਤੇਹਾਦੁਲ ਮੁਸਲਿਮੀਨ ਦੇ ਪ੍ਰਧਾਨ ਅਸਦੁਦੀਨ ਓਵੈਸੀ ਨੇ ਕਿਹਾ ਹੈ ਕਿ ਭਾਰਤ ਦੀ ਸਭ ਤੋਂ ਵੱਡੀ ਦੁਸ਼ਮਣ ਗ੍ਰੇਟਾ ਥਨਬਰਗ ’ਤੇ ਮਾਮਲਾ ਦਰਜ ਕਰਨ ਤੋਂ ਬਾਅਦ ਦਿੱਲੀ ਪੁਲਿਸ ਹੁਣ ਜਾਨਵਰਾਂ ’ਤੇ ਜੁਲਮ ਕਰਨ ਦੇ ਦੋਸ਼ ਵਿਚ ਸੈਂਟਾ ਕਲਾਜ਼ ’ਤੇ ਮਾਮਲਾ ਦਰਜ ਕਰੇਗੀ।