ਸ਼ੇਅਰ ਬਾਜ਼ਾਰ ਨੇ ਰਚਿਆ ਇਤਿਹਾਸ : ਸੈਂਸੈਕਸ ਪਹਿਲੀ ਵਾਰ 51 ਹਜ਼ਾਰ ਤੋਂ ਪਾਰ, ਨਿਫਟੀ ਨੇ ਵੀ ਬਣਾਇਆ ਰਿਕਾਰਡ

0
78

ਨਵੀਂ ਦਿੱਲੀ, 5 ਫਰਵਰੀ (TLT) ਸ਼ੇਅਰ ਬਾਜ਼ਾਰ ‘ਚ ਤੇਜ਼ੀ ਜਾਰੀ ਹੈ। ਅੱਜ ਸਵੇਰੇ ਤੇਜ਼ੀ ਨਾਲ ਖੁੱਲ੍ਹੇ ਹੋਏ ਐਨ. ਐਸ. ਈ. (ਨੈਸ਼ਨਲ ਸਟਾਕ ਐਕਸਚੇਂਜ) ਦਾ ਇੰਡੈੱਕਸ ਸੈਂਸੈਕਸ ਪਹਿਲੀ ਵਾਰ 51,000 ਦੇ ਪੱਧਰ ਨੂੰ ਪਾਰ ਕਰ ਗਿਆ ਹੈ। ਬੀਤੇ ਚਾਰ ਦਿਨਾਂ ‘ਚ ਬਾਜ਼ਾਰ ਲਗਾਤਾਰ ਉੱਛਲਿਆ ਹੈ। ਇਸੇ ਤਰ੍ਹਾਂ ਐਨ. ਐਸ. ਈ. ਦਾ ਇੰਡੈੱਕਸ ਨਿਫਟੀ ਵੀ ਨਵੇਂ ਸਿਖਰ ਨੂੰ ਛੂੰਹਦਿਆਂ ਪਹਿਲੀ ਵਾਰ 15,000 ਤੋਂ ਪਾਰ ਨਿਕਲ ਗਿਆ ਹੈ। ਸਵੇਰੇ 9.50 ਵਜੇ ਸੈਂਸੈਕਸ ਅਤੇ ਨਿਫਟੀ ਆਪਣੇ ਰਿਕਾਰਡ ਪੱਧਰ ਤੋਂ ਵਾਪਸ ਆ ਕੇ ਵਪਾਰ ਕਰ ਰਹੇ ਹਨ। ਨਿਫਟੀ 0.23 ਫ਼ੀਸਦੀ ਤੇਜ਼ੀ ਨਾਲ 14,930, ਜਦੋਂਕਿ ਸੈਂਸੈਕਸ 0.37 ਫ਼ੀਸਦੀ ਚੜ੍ਹ ਕੇ 50,800 ਦਾ ਪੱਧਰ ਪਾਰ ਕਰ ਗਿਆ ਹੈ।