ਅੰਮ੍ਰਿਤਸਰ: ਪੀ ਸੀ ਆਰ ਦੇ ਏ.ਐੱਸ.ਆਈ ਵਲੋ ਗੋਲੀ ਮਾਰ ਕੇ ਖ਼ੁਦਕੁਸ਼ੀ

0
59

  ਸੁਲਤਾਨਵਿੰਡ, 4 ਫਰਵਰੀ (TLT) – ਪੁਲਿਸ ਥਾਣਾ ਬੀ ਡਵੀਜ਼ਨ ਦੇ ਇਲਾਕੇ ਸੁਲਤਾਨਵਿੰਡ ਰੋਡ ਸਥਿਤ ਇੱਕ ਪੀ ਸੀ ਆਰ ਦੇ ਏ ਐੱਸ ਆਈ ਮਨਜੀਤ ਸਿੰਘ ਵੱਲੋ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦੇਦਿਆ ਪੁਲਿਸ ਚੌਕੀ ਸ਼ਹੀਦ ਉਧਮ ਸਿੰਘ ਦੇ ਏ ਐੱਸ ਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਪੀ ਸੀ ਆਰ 6 ਨੰਬਰ ਮੋਟਰਸਾਈਕਲ ‘ਤੇ ਨਾਈਟ ਡਿਊਟੀ ਦੋਰਾਨ ਏ ਐਸ ਆਈ ਮਨਜੀਤ ਸਿੰਘ ਨੇ ਪਰੇਸ਼ਾਨੀ ਕਾਰਨ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਇਸ ਮੌਕੇ ਪੁਲਿਸ ਦੇ ਸੀਨੀਅਰ ਅਧਿਕਾਰੀ ਪਹੁੰਚੇ ਹੋਏ ਹਨ ਜੋ ਜਾਚ ਕਰ ਰਹੇ ਹਨ।