ਸਰਕਾਰ ਦੀ ਯੂ-ਟਰਨ! ਕਿਸਾਨ ਅੰਦੋਲਨ ਨਾਲ ਜੁੜੇ 250 ਟਵਿੱਟਰ ਹੈਂਡਲ ਮੁੜ ਬਹਾਲ

0
88

ਨਵੀਂ ਦਿੱਲੀ: ਤਕਰੀਬਨ ਛੇ ਘੰਟੇ ਦੀ ਰੋਕ ਤੋਂ ਬਾਅਦ, ਕਿਸਾਨ ਅੰਦੋਲਨ ਨਾਲ ਜੁੜੇ ਕਈ ਟਵਿੱਟਰ ਅਕਾਊਂਟਸ ਮੁੜ ਤੋਂ ਬਹਾਲ ਕਰ ਦਿੱਤੇ ਗਏ ਹਨ ਜਿਸ ‘ਚ ‘ਦ ਕਾਰਵਾਂ’, ‘ਕਿਸਾਨ ਏਕਤਾ ਮੋਰਚਾ’, ‘ਸੀਪੀਆਈ (ਐਮ) ਦੇ ਆਗੂ ਮੁੰਹਮਦ ਸਲੀਮ ਤੇ ਕਈ ਕਿਸਾਨ ਨੇਤਾ ਸ਼ਾਮਲ ਹਨ। ਸੋਮਵਾਰ ਸ਼ਾਮ ਨੂੰ ਇਨ੍ਹਾਂ ਸਭ ਦੇ ਟਵਿੱਟਰ ਹੈਂਡਲ ਮੁੜ ਬਹਾਲ ਹੋ ਗਏ।

ਇਲੈਕਟ੍ਰਾਨਿਕਸ ਤੇ ਆਈਟੀ ਮੰਤਰਾਲੇ ਨੇ ਸ਼ਨੀਵਾਰ ਨੂੰ 250 ਟਵਿੱਟਰ ਅਕਾਊਂਟਸ ਨੂੰ ਬਲਾਕ ਕਰਨ ਦੇ ਨਿਰਦੇਸ਼ ਦਿੱਤੇ। ਇਹ ਹਦਾਇਤ ਗ੍ਰਹਿ ਮੰਤਰਾਲੇ ਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਬੇਨਤੀ ‘ਤੇ ਦਿੱਤਾ ਗਿਆ ਸੀ ਤਾਂ ਜੋ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਅਮਨ-ਕਾਨੂੰਨ ਵਿੱਚ ਕਿਸੇ ਕਿਸਮ ਦੀ ਗੜਬੜੀ ਨੂੰ ਰੋਕਿਆ ਜਾ ਸਕੇ। ਇਨ੍ਹਾਂ ਅਕਾਊਂਟਸ ਨੂੰ #ModiPlanningFarmerGenocide ਹੈਸ਼ਟੈਗ ਦਾ ਇਸਤੇਮਾਲ ਕਰਨ ਮਗਰੋਂ ਬਲਾਕ ਕੀਤਾ ਗਿਆ ਹੈ।

ਇਲੈਕਟ੍ਰਾਨਿਕਸ ਤੇ ਆਈਟੀ ਮੰਤਰਾਲੇ ਨੇ ਸੂਚਨਾ ਟੈਕਨੋਲੋਜੀ ਐਕਟ ਦੀ ਧਾਰਾ 69 ਏ ਤਹਿਤ ਇਨ੍ਹਾਂ ਟਵਿੱਟਰ ਅਕਾਊਂਟ ਤੇ ਟਵੀਟਸ ਨੂੰ ਰੋਕਣ ਦੇ ਆਦੇਸ਼ ਦਿੱਤੇ ਸੀ। ਇਸ ਤੋਂ ਬਾਅਦ ਟਵਿੱਟਰ ਨੇ ਇਨ੍ਹਾਂ ਟਵਿੱਟਰ ਅਕਾਊਂਟਸ ਨੂੰ ਬਲਾਕ ਕਰ ਦਿੱਤਾ। ਇਸ ਵਿੱਚ ਕਿਸਾਨ ਏਕਤਾ ਮੋਰਚਾ, ਮੀਡੀਆ ਸੰਸਥਾ ‘ਦ ਕਾਰਵਾਂ ਇੰਡੀਆ’ ਸਮੇਤ ਕਿਸਾਨ ਅੰਦੋਲਨ ਨਾਲ ਜੁੜੇ ਲੋਕਾਂ ਦਾ ਅਕਾਊਂਟ ਬੰਦ ਕੀਤਾ ਗਿਆ ਸੀ।

ਇਸ ਦੇ ਨਾਲ ਹੀ ਮੀਡੀਆ ਸੰਸਥਾ ‘ਦ ਕਾਰਵਾਂ ਇੰਡੀਆ’ (@theCaravanIndia) ਦਾ ਟਵਿੱਟਰ ਹੈਂਡਲ ਵੀ ਬੰਦ ਕਰ ਦਿੱਤਾ ਗਿਆ ਸੀ। ਦੱਸ ਦੇਈਏ  ਕਿ ਕੁਝ ਦਿਨ ਪਹਿਲਾਂ ਦਿੱਲੀ ਬਾਰਡਰ ਤੋਂ ਪੱਤਰਕਾਰ ਮਨਦੀਪ ਪੂਨੀਆ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਮਨਦੀਪ ਇੱਕ ਅਜ਼ਾਦ ਪੱਤਰਕਾਰ ਹੈ ਪਰ ਉਹ ਦਾ ਕਾਰਵਾਂ ਨਾਲ ਵੀ ਸਬੰਧਤ ਹੈ।