ਕੋਰੋਨਾ ਵੈਕਸੀਨ ਲੈਣ ਦੇ ਕੁੱਝ ਘੰਟੇ ਬਾਅਦ ਹੀ ਨਗਰ ਨਿਗਮ ਕਰਮਚਾਰੀ ਦੀ ਮੌਤ

0
156

ਨਵੀਂ ਦਿੱਲੀ (TLT) ਗੁਜਰਾਤ ਦੇ ਵਡੋਦਰਾ ਵਿੱਚ ਇੱਕ 30 ਸਾਲਾ ਨਗਰ ਨਿਗਮ ਸਫਾਈ ਕਰਮਚਾਰੀ ਦੀ ਐਤਵਾਰ ਨੂੰ ਕੋਵਿਡ-19 ਵੈਕਸੀਨ ਲੈਣ ਮਗਰੋਂ ਕੁੱਝ ਘੰਟੇ ਬਾਅਦ ਮੌਤ ਹੋ ਗਈ।ਸਹਿਤ ਅਧਿਕਾਰੀਆਂ ਦੇ ਮੁਤਾਬਿਕ, ਉਸਨੂੰ ਪਹਿਲੇ ਤੋਂ ਹੀ ਦਿਲ ਦਾ ਰੋਗ ਸੀ ਅਤੇ ਮੌਤ ਦੇ ਅਸਲ ਕਾਰਨਾਂ ਲਈ ਉਸਦਾ ਪੋਸਟਮਾਰਟਮ ਕੀਤਾ ਜਾਏਗਾ।

ਐਸਐਸਜੀ ਹਸਪਤਾਲ ਦੇ ਅਧਿਕਾਰੀਆਂ ਮੁਤਾਬਿਕ ਵਿਅਕਤੀ ਦੀ ਮੈਡੀਕਲ ਰਿਪੋਰਟ 35 ਫੀਸਦ ਈਜੇਕਸ਼ ਫ੍ਰੈਕਸ਼ਨ ਦਾ ਸੰਕਤ ਦਿੰਦੀ ਹੈ..ਜੋ ਕਿ ਬੇਹੱਦ ਖਤਰਨਾਕ ਹੈ।ਦੱਸ ਦੇਈਏ ਕਿ ਕੋਰੋਨਾ ਮਹਾਮਾਰੀ ਨੂੰ ਮਾਤ ਦੇਣ ਲਈ ਦੇਸ਼ ਅੰਦਰ 16 ਜਨਵਰੀ ਤੋਂ ਵਿਸ਼ਾਲ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਗਈ ਸੀ।