ਭਾਰਤ ‘ਚ ਘੱਟ ਰਿਹਾ ਭ੍ਰਿਸ਼ਟਾਚਾਰ! ਰਿਪੋਰਟ ‘ਚ ਇਹ ਅੰਕੜੇ ਆਏ ਸਾਹਮਣੇ

0
38

ਨਵੀਂ ਦਿੱਲੀ: ਦੇਸ਼ ਦੇ ਲਈ ਇੱਕ ਚੰਗੀ ਖ਼ਬਰ ਹੈ। ਜਾਣਕਾਰੀ ਅਨੁਸਾਰ ਭਾਰਤ ਅੰਦਰ ਭ੍ਰਿਸ਼ਟਾਚਰ ਵਿੱਚ ਥੋੜ੍ਹੀ ਕਮੀ ਆਈ ਹੈ। ਕਰਪਸ਼ਨ ਪਰਸੈਪਸ਼ਨ ਇੰਡੈਕਸ (CPI) ਵਿੱਚ ਭਾਰਤ ਛੇ ਅੰਕ ਹੇਠਾਂ 86ਵੇਂ ਨੰਬਰ ਤੇ ਆ ਗਿਆ ਹੈ। ਸਾਲ 2020 ਦੇ ਇਹ ਅੰਕੜੇ ਵੀਰਵਾਰ ਨੂੰ ਜਾਰੀ ਕੀਤੇ ਗਏ ਜਿਸ ਵਿੱਚ ਇਹ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਭਾਰਤ 80ਵੇਂ ਨਬੰਰ ਤੇ ਸੀ ਪਰ ਹਾਲੇ ਵੀ ਭਾਰਤ ਰਿਸ਼ਵਤਖੋਰੀ ਇੰਡੈਕਸ ਵਿੱਚ ਕਾਫੀ ਪਿੱਛੇ ਹੈ।

ਕਰਪਸ਼ਨ ਪਰਸੈਪਸ਼ਨ ਇੰਡੈਕਸ ‘ਚ 180 ਦੇਸ਼ਾਂ ਦੇ ਜਨਤਕ ਖੇਤਰਾਂ ‘ਚ ਭ੍ਰਿਸ਼ਟਾਚਾਰ ਤੇ ਪੱਧਰ ਨੂੰ ਆਧਾਰ ਬਣਾ ਕੇ ਰੈਂਕ ਜਾਰੀ ਕੀਤੇ ਜਾਂਦੇ ਹਨ। ਇਸ ਵਿੱਚ ਸਿਫਰ ਤੋਂ ਲੈ ਕੇ 100 ਤੱਕ ਦੇ ਪੈਮਾਨੇ ਦਾ ਇਸਤਮਾਲ ਕੀਤਾ ਜਾਂਦਾ ਹੈ। ਜ਼ੀਰੋ ਸਕੋਰ ਵਾਲਾ ਦੇਸ਼ ਸਭ ਤੋਂ ਵੱਧ ਭ੍ਰਿਸ਼ਟ ਮੰਨਿਆ ਜਾਂਦਾ ਹੈ ਤੇ 100 ਸਕੋਰ ਵਾਲਾ ਸਭ ਤੋਂ ਸਾਫ। ਇਸ ਵਿੱਚ ਭਾਰਤ ਦਾ ਸਕੋਰ 40 ਹੈ ਤੇ ਉਹ 180 ਦੇਸਾਂ ਦੀ ਸੂਚੀ ਵਿੱਚ 86ਵੇਂ ਨੰਬਰ ਤੇ ਹੈ। 2019 ਵਿੱਚ ਭਾਰਤ ਦਾ ਸਕੋਰ 41 ਸੀ ਤੇ ਉਹ 80ਵੇਂ ਨੰਬਰ ਤੇ ਸੀ।

ਇਸ ਰੈਂਕਿੰਗ ਵਿੱਚ ਚੀਨ 78ਵੇਂ ਨੰਬਰ, ਪਾਕਿਸਤਾਨ 124ਵੇਂ ਤੇ ਨੇਪਾਲ 117ਵੇਂ ਨੰਬਰ ਤੇ ਹੈ।ਦੱਸ ਦੇਈਏ ਕਿ ਸਭ ਤੋਂ ਸਾਫ ਦੇਸ਼ਾਂ ਵਿੱਚ ਨਿਊਜ਼ੀਲੈਂਡ ਤੇ ਡੈਨਮਾਰਕ ਦਾ ਨਾਮ ਆਉਂਦਾ ਹੈ। ਇਨ੍ਹਾਂ ਦੋਨਾਂ ਦੇਸ਼ਾਂ ਨੂੰ 100 ਵਿੱਚੋਂ 88 ਅੰਕ ਹਾਸਿਲ ਹਨ। ਇਸ ਤੋਂ ਬਾਅਦ ਸਿੰਗਾਪੁਰ, ਸਵਿਟਜ਼ਰਲੈਂਡ, ਫਿਨਲੈਂਡ ਤੇ ਸਵੀਡਨ ਆਉਂਦੇ ਹਨ। ਇਨ੍ਹਾਂ ਦੇਸ਼ਾਂ ਨੂੰ 85 ਅੰਕ ਹਾਸਲ ਹਨ। ਇਸੇ ਤਰ੍ਹਾਂ ਸੁਮਾਲੀਆ ਤੇ ਦੱਖਣੀ ਸੂਡਾਨ ਦੀ ਸਥਿਤੀ ਸਭ ਤੋਂ ਖਰਾਬ ਹੈ। ਦੋਨਾਂ ਦੇਸ਼ਾਂ ਨੂੰ 12 ਅੰਕ ਹਾਸਲ ਹਨ।