ਰਾਜਸਥਾਨ ‘ਚ ਵਾਪਰੇ ਦਰਦਨਾਕ ਸੜਕ ਹਾਦਸੇ ‘ਚ ਇਕੋ ਪਰਿਵਾਰ ਦੇ 8 ਜੀਆਂ ਦੀ ਮੌਤ

0
67

ਜੈਪੁਰ, 27 ਜਨਵਰੀ (TLT) ਰਾਜਸਥਾਨ ਦੇ ਟੋਂਕ ਜ਼ਿਲ੍ਹੇ ਦੇ ਸਦਰ ਥਾਣਾ ਖੇਤਰ ‘ਚ ਬੀਤੀ ਰਾਤ ਇਕ ਟਰੇਲਰ ਅਤੇ ਜੀਪ ਵਿਚਾਲੇ ਹੋਈ ਭਿਆਨਕ ਟੱਕਰ ‘ਚ ਜੀਪ ‘ਚ ਸਵਾਰ ਇਕੋ ਪਰਿਵਾਰ ਦੇ 8 ਜੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ‘ਚ ਦੋ ਔਰਤਾਂ ਅਤੇ ਦੋ ਬੱਚੇ ਵੀ ਸ਼ਾਮਿਲ ਹਨ। ਪੁਲਿਸ ਨੇ ਦੱਸਿਆ ਕਿ ਮੱਧ ਪ੍ਰਦੇਸ਼ ਦੇ ਰਾਜਗੜ੍ਹ ਤੋਂ ਸੋਨੀ ਪਰਿਵਾਰ ਦੇ ਲੋਕ ਇਕ ਜੀਪ ‘ਚ ਸੀਕਰ ਜ਼ਿਲ੍ਹੇ ਦੇ ਪ੍ਰਸਿੱਧ ਧਾਰਮਿਕ ਸਥਾਨ ਖਾਟੁਸ਼ਿਆਮ ਜੀ ਦੇ ਦਰਸ਼ਨ ਕਰਨ ਉਪਰੰਤ ਵਾਪਸ ਮੱਧ ਪ੍ਰਦੇਸ਼ ਜਾ ਰਹੇ ਹਨ। ਇਸੇ ਦੌਰਾਨ ਰਾਤੀਂ ਕਰੀਬ 2.30 ਵਜੇ ਜੈਪੁਰ-ਕੋਟਾ ਕੌਮੀ ਹਾਈਵੇਅ ‘ਤੇ ਟੋਂਕ ਨੇੜੇ ਇਕ ਪੁਲੀ ‘ਤੇ ਉਨ੍ਹਾਂ ਦੀ ਜੀਪ ਨੂੰ ਪਿੱਛਿਓਂ ਆ ਰਹੇ ਟਰੇਲਰ ਨੇ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਜੀਪ ਪੁਲੀ ਦੀ ਕੰਧ ਅਤੇ ਟਰੇਲਰ ਵਿਚਾਲੇ ਫਸ ਗਈ। ਪੁਲਿਸ ਨੇ ਦੱਸਿਆ ਕਿ ਇਸ ਹਾਦਸੇ ‘ਚ ਜੀਪ ‘ਚ ਸਵਾਰ ਅੱਠ ਲੋਕਾਂ ਦੀ ਮੌਤ ਹੋ ਗਈ, ਜਦਕਿ ਚਾਰ ਹੋਰ ਜ਼ਖ਼ਮੀ ਹੋ ਗਏ।