ਲਾਲ ਕਿਲ੍ਹੇ ‘ਚ ਹੰਗਾਮਾ ਕਰਨ ਵਾਲਿਆਂ ਨੂੰ ਚੁਣ-ਚੁਣ ਲੱਭ ਰਹੀ ਪੁਲਿਸ, ਸੀਸੀਟੀਵੀ ਤੇ ਮੋਬਾਈਲ ਵੀਡੀਓ ਦੀ ਲਈ ਜਾ ਰਹੀ ਮਦਦ

0
83

ਨਵੀਂ ਦਿੱਲੀ (TLT) ਪੁਲਿਸ (Delhi Police) ਦੀ ਟੀਮ ‘ਤੇ ਹਮਲਾ ਕਰਨ ਵਾਲਿਆਂ, ਲਾਲ ਕਿਲ੍ਹੇ (Red Fort) ਦੇ ਗੁੰਬਦ ‘ਤੇ ਚੜ੍ਹਨ ਤੇ ਸਰਕਾਰੀ ਸੰਪਤੀ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਦੀ ਮੋਬਾਈਲ ਕਲਿੱਪ ਤੇ ਸੀਸੀਟੀਵੀ ਫੁਟੇਜ (CCTV and mobile video) ਦਿੱਲ ਪੁਲਿਸ ਕੋਲ ਮੌਜੂਦ ਹੈ। ਹੁਣ ਪੁਲਿਸ ਉਨ੍ਹਾਂ ਦੀ ਪਛਾਣ ਕਰਨ ‘ਚ ਲੱਗ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਸਾਨ ਨੇਤਾਵਾਂ ਦੀ ਵੀ ਪਛਾਣ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਅੰਦੋਲਨਕਾਰੀਆਂ ਨੂੰ ਵੱਖਰੇ ਰੂਟਾਂ ‘ਤੇ ਜਾਣ ਲਈ ਭੜਕਾਇਆ।

ਦਿੱਲੀ ਵਿੱਚ ਹੋਏ ਘਟਨਾਕ੍ਰਮ ਨੂੰ ਲੈ ਕੇ ਦਿੱਲੀ ਪੁਲਿਸ ਦੋਸ਼ੀਆਂ ਦੀ ਪਛਾਣ ਕਰਨ ਵਿੱਚ ਲੱਗੀ ਹੋਈ ਹੈ। ਦਿੱਲੀ ਪੁਲਿਸ ਨੂੰ ਮਿਲੀਆਂ ਸਾਰੀਆਂ ਵੀਡੀਓ ਰਿਕਾਰਡਿੰਗਾਂ, ਮੋਬਾਈਲ ਫੁਟੇਜ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਦੋਸ਼ੀਆਂ ਦੀ ਪਛਾਣ ਲਈ ਕ੍ਰਾਈਮ ਬ੍ਰਾਂਚ ਤੇ ਵਿਸ਼ੇਸ਼ ਸੈੱਲ ਦੀ ਮਦਦ ਲਈ ਜਾ ਰਹੀ ਹੈ। ਲਾਲ ਕਿਲ੍ਹਾ, ਕੇਂਦਰੀ ਦਿੱਲੀ, ਮੁਕਰਬਾ ਚੌਕ ਤੇ ਨਾਂਗਲੋਈ ਵਿਖੇ ਲਾਏ ਗਏ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਇਕੱਠੀ ਕੀਤੀ ਜਾ ਰਹੀ ਹੈ।

ਬੀਤੇ ਦਿਨੀਂ ਦਿੱਲੀ ਵਿਚ ਹੋਏ ਹੰਗਾਮੇ ਦੀ ਜਾਂਚ ਲਈ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਦੀ ਅਗਵਾਈ ਵਾਲੇ 3 ਮੈਂਬਰੀ ਕਮਿਸ਼ਨ ਦੇ ਗਠਨ ਦੀ ਮੰਗ ਕੀਤੀ ਗਈ। ਵੱਖ-ਵੱਖ ਮੁੱਦਿਆਂ ‘ਤੇ PIL ਦਾਇਰ ਕਰਨ ਵਾਲੇ ਵਕੀਲ ਵਿਸ਼ਾਲ ਤਿਵਾੜੀ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਤੋਂ ਇਲਾਵਾ ਵਿਨੀਤ ਜਿੰਦਲ ਨਾਂ ਦੇ ਵਕੀਲ ਨੇ ਵੀ ਚੀਫ਼ ਜਸਟਿਸ ਨੂੰ ਪੱਤਰ ਪਟੀਸ਼ਨ ਭੇਜ ਦਿੱਤੀ ਹੈ।