ਦ ਜਲੰਧਰ ਪ੍ਰੋਫੈਸ਼ਨਲ ਫੋਟੋਗ੍ਰਾਫਰ ਐਸੋਸੀਏਸ਼ਨ ਨੇ ਮਨਾਇਆ 72ਵਾਂ ਗਣਤੰਤਰ ਦਿਵਸ

0
197

ਜਲੰਧਰ (ਰਮੇਸ਼ ਗਾਬਾ)  ਦ ਜਲੰਧਰ ਪ੍ਰੋਫੈਸ਼ਨਲ ਫੋਟੋਗ੍ਰਾਫਰ ਐਸੋਸੀਏਸ਼ਨ ਵਲੋਂ ਆਪਣੇ ਦਫਤਰ 537 ਨਿਊ ਜਵਾਹਰ ਨਗਰ ਵਿਖੇ  72ਵਾਂ ਗਣਤੰਤਰ ਦਿਵਸ ਮਨਾਇਆ ਗਿਆ. ਇਸ ਮੌਕੇ ਝੰਡੇ ਦੀ ਰਸਮ ਪ੍ਰਿੰਟ ਐਂਡ ਇਲੈਕਟ੍ਰਾਨਿਕ  ਐਸੋਸੀਏਸ਼ਨ  ਦੇ ਪ੍ਰਧਾਨ ਸੁਰਿੰਦਰ ਪਾਲ ਅਤੇ ਸੀਨੀਅਰ ਫੋਟੋਗ੍ਰਾਫਰ ਕਰਮਵੀਰ ਸੰਧੂ ਨੇ ਅਦਾ ਕੀਤੀ।  ਸੀਨੀਅਰ ਫੋਟੋਗ੍ਰਾਫਰ ਕਰਮਵੀਰ ਸੰਧੂ ਨੂੰ ਸਨਮਾਨਿਤ ਕੀਤਾ ਗਿਆ।  ਐਸੋਸੀਏਸ਼ਨ  ਦੇ ਪ੍ਰਧਾਨ  ਰਮੇਸ਼ ਗਾਬਾ ਨੇ 72ਵੇਂ ਗਣਤੰਤਰ ਦਿਵਸ ਦੀ ਵਧਾਈ ਦਿੱਤੀ। ਇਸ ਮੌਕੇ ਫੋਟੋਗ੍ਰਾਫਰਾਂ ਵਲੋਂ ਕਿਸਾਨ ਵਿਰੋਧੀ ਕਾਨੂੰਨ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ।   ਇਸ ਮੌਕੇ ਦ ਜਲੰਧਰ ਪ੍ਰੋਫੈਸ਼ਨਲ ਫੋਟੋਗ੍ਰਾਫਰ ਐਸੋਸੀਏਸ਼ਨ ਦੇ ਪ੍ਰਧਾਨ ਰਮੇਸ਼ ਗਾਬਾ, ਜਰਨਲ ਸਕੱਤਰ ਰਮੇਸ਼ ਹੈਪੀ, ਸਾਬਕਾ ਪੰਜਾਬ ਪ੍ਰਧਾਨ ਸੁਰਿੰਦਰ ਬੇਰੀ, ਸਾਬਕਾ ਜਲੰਧਰ ਪ੍ਰਧਾਨ ਰਾਜੇਸ਼ ਥਾਪਾ, ਸੀਨੀਅਰ ਉਪ ਪ੍ਰਧਾਨ  ਰਿਸ਼ੀ ਸ਼ਰਮਾ, ਖਜਾਨਚੀ ਸੰਜੀਵ ਕੁਮਾਰ, ਕਮਲ ਗੰਭੀਰ, ਇੰਦਰਜੀਤ ਸਿੰਘ ਸੇਠੀ, ਸੁਨੀਲ ਢੀਂਗਰਾ, ਯੋਗਰਾਜ, ਸ਼ਿਵ ਵਿਜਰਾਜ, ਸੁਭਾਸ਼ ਚੰਦਰ, ਸੁਰਿੰਦਰ (ਸੰਜੀਵ), ਓਂਕਾਰ ਸਾਹਿਲ , ਜਸਵਿੰਦਰ ਘੁੰਮਣ ਆਦਿ ਫੋਟੋਗ੍ਰਾਫਰ ਮੌਜੂਦ ਸਨ।