ਤਪਾ ਮੰਡੀ : ਨਾਮਾਲੂਮ ਵਿਅਕਤੀ 4 ਦੁਧਾਰੂ ਪਸ਼ੂਆਂ ਸਮੇਤ ਇਕ ਕੱਟੀ ਚੋਰੀ ਕਰਕੇ ਫ਼ਰਾਰ, ਲੱਖਾਂ ਦਾ ਨੁਕਸਾਨ

0
130

ਤਪਾ ਮੰਡੀ, 25 ਜਨਵਰੀ (TLT)- ਬੀਤੀ ਰਾਤ ਮਾਤਾ ਦਾਤੀ ਰੋਡ ‘ਤੇ ਸਥਿਤ ਬਾਜ਼ੀਗਰ ਬਸਤੀ ਦੇ ਇਕ ਘਰ ਦੇ ਪਿਛਲੇ ਪਾਸੇ ਬਣੇ ਪਲਾਟ ਵਿਚ ਬੰਨ੍ਹੇ ਚਾਰ ਦੁਧਾਰੂ ਪਸ਼ੂਆਂ ਸਮੇਤ ਇੱਕ ਕੱਟੀ ਨੂੰ ਕੁਝ ਨਾਮਾਲੂਮ ਵਿਅਕਤੀ ਸੰਘਣੀ ਧੁੰਦ ਦਾ ਫ਼ਾਇਦਾ ਉਠਾਉਂਦੇ ਹੋਏ ਚੋਰੀ ਕਰਕੇ ਲੈ ਗਏ। ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਪੰਮੀ ਦੇਵੀ ਪਤਨੀ ਗਿੰਦਰ ਦਾਸ ਪੁੱਤਰ ਬੱਟੂ ਰਾਮ ਵਾਸੀ ਬਾਜ਼ੀਗਰ ਬਸਤੀ ਤਪਾ ਨੇ ਦੱਸਿਆ ਕਿ ਉਨ੍ਹਾਂ ਦੇ ਦੁਧਾਰੂ ਪਸ਼ੂਆਂ ‘ਚ ਚਾਰ ਮੱਝਾਂ, ਇਕ ਗਾਂ ਅਤੇ ਇੱਕ ਕੱਟੀ ਰੋਜ਼ਾਨਾ ਦੀ ਤਰ੍ਹਾਂ ਉਨ੍ਹਾਂ ਦੇ ਘਰ ਦੇ ਪਿਛਲੇ ਪਾਸੇ ਬਣੇ ਪਲਾਟ ‘ਚ ਬੰਨ੍ਹੇ ਹੋਏ ਸਨ, ਜਿਨ੍ਹਾਂ ਨੂੰ ਬੀਤੀ ਰਾਤ ਕੁਝ ਨਾਮਾਲੂਮ ਵਿਅਕਤੀ ਕੋਈ ਚੀਜ਼ ਸੁੰਘਾ ਕੇ ਸੰਘਣੀ ਧੁੰਦ ਦਾ ਫ਼ਾਇਦਾ ਉਠਾਉਂਦੇ ਹੋਏ ਪਲਾਟ ‘ਚ ਲੱਗੇ ਦਰਵਾਜ਼ੇ ਦਾ ਜਿੰਦਰਾ ਅਤੇ ਲੰਘਦੀ ਪਹੀ ਦੀ ਵਾੜ ਤੋੜ ਕੇ ਚੋਰੀ ਕਰਕੇ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਇਸ ਕਾਰਨ ਉਨ੍ਹਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ।ਉਨ੍ਹਾਂ ਤੁਰੰਤ ਇਸ ਦੀ ਸੂਚਨਾ ਆਪਣੇ ਬਸਤੀ ਨਿਵਾਸੀਆਂ ਅਤੇ ਤਪਾ ਪੁਲਿਸ ਨੂੰ ਦਿੱਤੀ।ਸੂਚਨਾ ਮਿਲਦੇ ਹੀ ਤਪਾ ਪੁਲਿਸ ਦੇ ਸਹਾਇਕ ਥਾਣੇਦਾਰ ਜਸਵੀਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ ‘ਤੇ ਪੁੱਜੇ, ਜਿਨ੍ਹਾਂ ਨੇ ਇਸ ਚੋਰੀ ਸਬੰਧੀ ਡੂੰਘਾਈ ਨਾਲ ਪੜਤਾਲ ਸ਼ੁਰੂ ਕਰ ਦਿੱਤੀ ਹੈ।