ਕਰਨਾਟਕਾ ‘ਚ ਧਮਾਕਾਖ਼ੇਜ਼ ਸਮਗਰੀ ਲੈ ਜਾ ਰਹੇ ਟਰੱਕ ‘ਚ ਧਮਾਕਾ, ਕਈ ਮੌਤਾਂ ਦਾ ਖ਼ਦਸ਼ਾ, ਭਾਰੀ ਨੁਕਸਾਨ

0
70

ਬੈਂਗਲੁਰੂ, 22 ਜਨਵਰੀ (tlt) ਕਰਨਾਟਕਾ ਦੇ ਸ਼ਿਵਮੋਗਾ ਜ਼ਿਲ੍ਹੇ ‘ਚ ਦੇਰ ਰਾਤ ਧਮਾਕੇ ਨਾਲ ਭਰੇ ਇਕ ਟਰੱਕ ‘ਚ ਜ਼ੋਰਦਾਰ ਧਮਾਕਾ ਹੋ ਗਿਆ। ਇਸ ਹਾਦਸੇ ਵਿਚ ਹੁਣ ਤੱਕ 8 ਲਾਸ਼ਾਂ ਨੂੰ ਬਰਾਮਦ ਕੀਤਾ ਗਿਆ ਹੈ। ਧਮਾਕਾ ਇਨ੍ਹਾਂ ਤੇਜ਼ ਸੀ ਕਿ ਨੇੜਲੇ ਇਲਾਕਿਆਂ ਵਿਚ ਘਰਾਂ ਤੇ ਦਫ਼ਤਰਾਂ ਦੇ ਸ਼ੀਸ਼ੇ ਟੁੱਟ ਗਏ। ਕਿਹਾ ਜਾ ਰਿਹਾ ਹੈ ਕਿ ਧਮਾਕੇ ਕਾਰਨ ਸੜਕਾਂ ‘ਚ ਵੀ ਦਰਾਰਾਂ ਪੈ ਗਈਆਂ ਹਨ। ਹਾਦਸੇ ਵਿਚ ਮ੍ਰਿਤਕਾਂ ਦੀ ਗਿਣਤੀ ਵੱਧ ਸਕਦੀ ਹੈ। ਸ਼ਿਵਮੋਗਾ ਬੈਂਗਲੁਰੂ ਤੋਂ 350 ਕਿਲੋਮੀਟਰ ਦੂਰੀ ‘ਤੇ ਹੈ।