ਸ਼ੇਅਰ ਬਾਜ਼ਾਰ ਨੇ ਰਚਿਆ ਇਤਿਹਾਸ, Sensex 50,000 ਦੇ ਪਾਰ, Nifty ਨੇ ਵੀ ਛੂਹਿਆ 14,700 ਦਾ ਲੈਵਲ

0
63

STOCK MARKET: ਭਾਰਤੀ ਸਟਾਕ ਮਾਰਕੀਟ ਨੇ ਇਤਿਹਾਸਕ ਸਿਖਰਾਂ ਨੂੰ ਛੂਹ ਲਿਆ ਹੈ। ਸੈਂਸੈਕਸ 50,000 ਦੇ ਪੱਧਰ ਨੂੰ ਪਾਰ ਕਰ ਗਿਆ ਹੈ। ਦੇਸ਼ ਦੇ ਸਟਾਕ ਐਕਸਚੇਂਜ ਦੇ ਇਤਿਹਾਸ ‘ਚ ਇਹ ਪਹਿਲੀ ਵਾਰ ਹੈ ਤੇ ਇਹ ਮੌਕਾ ਨਿਵੇਸ਼ਕਾਂ ਲਈ ਸ਼ਾਨਦਾਰ ਹੈ।

ਸਵੇਰੇ 9.30 ਦੇ ਕਰੀਬ ਸੈਂਸੈਕਸ 266.96 ਅੰਕ ਦੀ ਤੇਜ਼ੀ ਨਾਲ ਭਾਵ 0.54% ਉਪਰ 50,059.08 ‘ਤੇ ਪਹੁੰਚ ਗਿਆ। ਇਸ ਦੇ ਨਾਲ ਐਨਐਸਈ ਦਾ 50 ਸ਼ੇਅਰਾਂ ਵਾਲਾ ਇੰਡੈਕਸ ਨਿਫਟੀ 79.10 ਅੰਕ ਜਾਂ 0.54% ਦੇ ਤੇਜ਼ੀ ਨਾਲ 14,723.80 ‘ਤੇ ਕਾਰੋਬਾਰ ਕਰ ਰਿਹਾ ਹੈ।

ਬੈਂਕਿੰਗ ਸ਼ੇਅਰਾਂ ਦੇ ਸ਼ਾਨਦਾਰ ਵਾਧੇ ਕਾਰਨ ਸਟਾਕ ਮਾਰਕੀਟ ਨੂੰ ਵੱਡਾ ਸਮਰਥਨ ਮਿਲਿਆ ਹੈ ਅਤੇ ਇਸ ਦੇ ਜ਼ਰੀਏ ਬੈਂਕ ਨਿਫਟੀ ਵੀ 32,700 ਦੇ ਪੱਧਰ ਨੂੰ ਪਾਰ ਕਰ ਗਿਆ ਹੈ। ਕਾਰੋਬਾਰ ਦੀ ਸ਼ੁਰੂਆਤ ਦੇ ਪਹਿਲੇ 15 ਮਿੰਟਾਂ ‘ਚ ਬੈਂਕ ਨਿਫਟੀ 158.95 ਅੰਕ ਯਾਨੀ 0.49% ਦੇ ਵੱਡੇ ਵਾਧੇ ਨਾਲ 32,702.65 ‘ਤੇ ਕਾਰੋਬਾਰ ਕਰ ਰਿਹਾ ਹੈ।