ਲੁਧਿਆਣਾ: ਕਿਸਾਨੀ ਸੰਘਰਸ਼ ਦੌਰਾਨ ਜਾਨ ਗਵਾਉਣ ਵਾਲੇ ਜ਼ਿਲ੍ਹੇ ਦੇ 4 ਵਿਅਕਤੀਆਂ ਨੂੰ ਦੇਵਾਂਗੇ 5-5 ਲੱਖ – ਡੀ.ਸੀ

0
78

 ਲੁਧਿਆਣਾ, 21 ਜਨਵਰੀ (TLT)-ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਕਿਸਾਨੀ ਸੰਘਰਸ਼ ਵਿਚ ਮਿ੍ਤਕ ਹੋਏ ਜ਼ਿਲ੍ਹਾ ਲੁਧਿਆਣਾ ਦੇ 5 ਵਿਅਕਤੀਆਂ ਵਿਚੋਂ 4 ਵਿਅਕਤੀਆਂ ਨੂੰ 5-5 ਲੱਖ ਰੁਪਏ ਦਿੱਤੇ ਜਾ ਰਹੇ ਹਨ। ਜਦਕਿ 5ਵੇਂ ਵਿਅਕਤੀ ਦਾ ਕੇਸ ਬਣਾ ਕੇ ਭੇਜਿਆ ਗਿਆ ਹੈ। ਉਸ ਨੂੰ ਵੀ ਪੈਸੇ ਮਿਲਣਗੇ ਅਤੇ ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 20 ਲੱਖ ਰੁਪਏ ਦੀ ਰਾਸ਼ੀ ਉਨਾਂ ਨੂੰ ਭੇਜ ਦਿੱਤੀ ਗਈ ਹੈ। ਇਹ ਰਾਸ਼ੀ ਮੁੱਖ ਮੰਤਰੀ ਰਾਹਤ ਫ਼ੰਡ ਵਿਚੋਂ ਦਿੱਤੀ ਜਾ ਰਹੀ ਹੈ।