ਕੋਰੋਨਾ ਵੈਕਸੀਨ ਲਵਾਉਣ ਮਗਰੋਂ 43 ਸਾਲਾ ਹੈਲਥ ਵਰਕਰ ਦੀ ਮੌਤ

0
102

ਕਰਨਾਟਕ (TLT) ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਦੇਸ਼ ਭਰ ਵਿੱਚ ਹੁਣ ਤੱਕ 3,81,305 ਸਿਹਤ ਕਰਮਚਾਰੀਆਂ ਨੇ ਕੋਰੋਨਾ ਟੀਕੇ ਲਵਾਏ ਹਨ, ਟੀਕਾਕਰਨ ਤੋਂ ਬਾਅਦ 580 ਮਾੜੀਆਂ ਘਟਨਾਵਾਂ ਸਾਹਮਣੇ ਆਈਆਂ ਹਨ।

ਇਨ੍ਹਾਂ ਵਿੱਚੋਂ ਕਰਨਾਟਕ ਵਿੱਚ ਸਿਹਤ ਵਿਭਾਗ ਦੇ ਇੱਕ 43 ਸਾਲਾ ਕਰਮਚਾਰੀ ਦੀ ਸੋਮਵਾਰ ਨੂੰ ਦਿਲ ਦਾ ਦੌਰਾ ਪੈਣ ਮਗਰੋਂ ਮੌਤ ਹੋ ਗਈ, ਉਸ ਨੂੰ ਦੋ ਦਿਨ ਪਹਿਲਾਂ ਕੋਵੀਡ-19 ਟੀਕਾ ਲਾਇਆ ਗਿਆ ਸੀ। ਇਹ ਘਟਨਾ ਮੁਰਾਦਾਬਾਦ ਜ਼ਿਲ੍ਹਾ ਹਸਪਤਾਲ ਦੇ ਇੱਕ ਵਾਰਡ ਲੜਕੇ ਦੀ ਸੋਮਵਾਰ ਨੂੰ ਹੋਈ ਮੌਤ ਮਗਰੋਂ ਹੋਈ ਹੈ ਜਿਸ ਦੀ ਕੋਵੀਸ਼ੀਲਡ ਦੇਣ ਦੇ 30 ਘੰਟੇ ਬਾਅਦ ਮੌਤ ਹੋ ਗਈ ਸੀ।

ਮ੍ਰਿਤਕ  ਕਰਮਚਾਰੀ ਦੀ ਪਛਾਣ ਬਲਾਰੀ ਜ਼ਿਲੇ ਦੇ ਨਾਗਰਾਜੂ ਵਜੋਂ ਹੋਈ ਹੈ। ਉਹ ਸਿਹਤ ਵਿਭਾਗ ਦਾ ਸਥਾਈ ਕਰਮਚਾਰੀ ਸੀ। ਵਿਭਾਗ ਨੇ ਦੱਸਿਆ ਕਿ ਉਸਨੂੰ 16 ਜਨਵਰੀ ਨੂੰ ਦੁਪਹਿਰ 1 ਵਜੇ ਟੀਕਾ ਲਗਾਇਆ ਗਿਆ ਸੀ ਤੇ ਉਹ ਅੱਜ ਸਵੇਰ ਤੱਕ ਠੀਕ ਸੀ।