ਕੈਨੇਡਾ ‘ਚ ‘ਫਾਈਜ਼ਰ ਵੈਕਸੀਨ’ ਸਪਲਾਈ ਵਿੱਚ ਰੁਕਾਵਟ, ਮੰਤਰੀ ਦਾ ਦਾਅਵਾ-ਪ੍ਰਭਾਵਿਤ ਨਹੀਂ ਹੋਵੇਗੀ ਟੀਕਾਕਰਨ ਪ੍ਰਕਿਰਿਆ !

0
85

ਓਟਾਵਾ TLT/ ਕੋਰੋਨਾ ਖ਼ਿਲਾਫ਼ ਜਾਰੀ ਕੈਨੇਡਾ ਦੀ ਜੰਗ ਥੋੜੀ ਪ੍ਰਭਾਵਿਤ ਹੋਈ ਹੈ, ਇਸਦਾ ਕਾਰਨ ਹੈ ਕਿ ਕੋਰੋਨਾ ਵੈਕਸੀਨ ਸਪਲਾਈ ਕਰ ਰਹੀ ‘ਫਾਈਜ਼ਰ’ ਕੰਪਨੀ ਵਲੋਂ ਵੈਕਸੀਨ ਦੀ ਸਪਲਾਈ ਨੂੰ ਘਟਾ ਦਿੱਤਾ ਗਿਆ ਹੈ। ਇਸ ਬਾਰੇ ਪੁਸ਼ਟੀ ਕਰਦਿਆਂ ਕੈਨੇਡਾ ਦੀ ਖਰੀਦ ਮੰਤਰੀ ਅਨੀਤਾ ਆਨੰਦ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਫਾਈਜ਼ਰ ਦੇ ਕੋਰੋਨਾ ਵਾਇਰਸ ਟੀਕੇ ਦੀ ਸਪਲਾਈ ਵਿਚ ਹੁਣ ਥੋੜੀ ਦੇਰ ਹੋ ਰਹੀ ਹੈ, ਪਰ ਇਹ ਅਸਥਾਈ ਹੈ।

ਮੇਜਰ-ਜਨਰਲ ਡੈਨੀ ਫੋਰਟਿਨ, ਜੋ ਕਿ ਕੈਨੇਡਾ ਦੀ ਕੋਵਿਡ-19 ਟੀਕੇ ਦੀ ਲੌਜਿਸਟਿਕਸ ਦੀ ਅਗਵਾਈ ਕਰ ਰਹੇ ਹਨ, ਨੇ ਦੱਸਿਆ ਕਿ ਅਗਲੇ ਚਾਰ ਹਫਤਿਆਂ ਵਿੱਚ ਸਮੁੰਦਰੀ ਜ਼ਹਾਜ਼ਾਂ ਰਾਹੀਂ ਸਪਲਾਈ ਵਿੱਚ ਔਸਤਨ 50 ਫ਼ੀਸਦ ਦੀ ਕਟੌਤੀ ਕੀਤੀ ਜਾਵੇਗੀ ।

ਅਜਿਹਾ ਇਸ ਲਈ ਕਿਉਂਕਿ ਫਾਇਜਰਕੰਪਨੀ ਆਪਣੀ ਯੂਰਪੀਅਨ ਨਿਰਮਾਣ ਸਮਰੱਥਾ ਨੂੰ ਵਧਾ ਰਹੀ ਹੈ – ਇਕ ਅਜਿਹਾ ਉਪਰਾਲਾ ਜੋ ਟੀਕੇ ਦੇ ਉਤਪਾਦਨ ਨੂੰ “ਥੋੜੇ ਸਮੇਂ ਲਈ” ਪ੍ਰਭਾਵਤ ਕਰੇਗਾ।

ਇਸ ਬਾਰੇ ਮੰਤਰੀ ਆਨੰਦ ਨੇ ਕਿਹਾ, ‘ਇਸ ਵਿਸਥਾਰ ਦੇ ਕੰਮ ਦਾ ਮਤਲਬ ਹੈ ਕਿ ਫਾਈਜ਼ਰ ਆਪਣੀ ਯੂਰਪੀਅਨ ਸਹੂਲਤ ‘ਤੇ ਨਿਰਮਿਤ ਟੀਕਾ ਪ੍ਰਾਪਤ ਕਰਨ ਵਾਲੇ ਸਾਰੇ ਦੇਸ਼ਾਂ ਦੀ ਸਪਲਾਈ ਅਸਥਾਈ ਤੌਰ ‘ਤੇ ਘਟਾ ਰਿਹਾ ਹੈ – ਅਤੇ ਇਸ ਵਿਚ ਕੈਨੇਡਾ ਵੀ ਸ਼ਾਮਲ ਹੈ।’

ਹਾਲਾਂਕਿ, ਉਹਨਾਂ ਕਿਹਾ ਕਿ ਇਹ ਕੈਨੇਡਾ ਦੇ ਲੰਮੇ ਸਮੇਂ ਦੇ ਟੀਕਾਕਰਣ ਦੇ ਸਮੇਂ ਨੂੰ ਪ੍ਰਭਾਵਿਤ ਨਹੀਂ ਕਰੇਗਾ ।

ਆਨੰਦ ਨੇ ਕਿਹਾ,’ਇਹ ਅਸਥਾਈ ਦੇਰੀ ਹੈ ਅਤੇ ਅਸੀਂ ਹਰ ਉਸ ਵਿਅਕਤੀ ਲਈ ਲੋੜੀਂਦੀ ਪ੍ਰਵਾਨਗੀ ਦੇ ਦਿੱਤੀ ਹੈ, ਜਿਹੜੇ ਟੀਕਾ ਲਗਵਾਉਣ ਦੀ ਰਾਹ ‘ਤੇ ਹਨ, ਜੋ ਸਤੰਬਰ 2021 ਦੇ ਅੰਤ ਤੱਕ ਟੀਕਾ ਲਗਵਾਉਣਾ ਚਾਹੁੰਦੇ ਹਨ।’

ਅੱਜ ਤਕ, ਕੈਨੇਡਾ ਨੂੰ ਲਗਭਗ 380,000 ਖੁਰਾਕਾਂ ਮਿਲੀਆਂ ਹਨ ਅਤੇ ਮਹੀਨੇ ਦੇ ਅੰਤ ਤੋਂ ਪਹਿਲਾਂ ਇਹ ਅੰਕੜੇ ਦੁੱਗਣੇ ਹੋ ਗਏ ਹਨ। ਫਰਵਰੀ ਵਿੱਚ, ਕੈਨੇਡਾ ਵੀ 20 ਮਿਲੀਅਨ ਖੁਰਾਕਾਂ ਸਪੁਰਦ ਕੀਤੇ ਜਾਣ ਦੀ ਉਮੀਦ ਕਰ ਰਿਹਾ ਹੈ। ਪਰ ਫਾਇਜ਼ਰ ਵਲੋਂ ਹਾਲ ਦੀ ਘੜੀ ਆਪਣੀ ਵੈਕਸੀਨ ਨਿਰਮਾਣ ਸਮਰੱਥਾ ਘਟਾਉਣ ਨਾਲ ਇਹ ਕੁਝ ਪ੍ਰਭਾਵਿਤ ਜ਼ਰੂਰ ਹੋਈ ਹੈ।