ਬਿਨਾਂ ਲਾਇਸੈਂਸ ਦੇ ਇਮੀਗ੍ਰੇਸ਼ਨ ਸੇਵਾਵਾਂ ਮੁਹੱਈਆ ਕਰਾਉਣ ਵਾਲੇ ਕੈਲਗਰੀ ਦੇ ਮਨਜੀਤ ਸਿੰਘ ਪਿਆਸਾ ਨੂੰ ਸੀਬੀਐਸਏ ਨੇ ਕੀਤਾ 4000 ਡਾਲਰ ਦਾ ਜ਼ੁਰਮਾਨਾ, 6000 ਡਾਲਰ ਦਾ ਭੁਗਤਾਨ ਕਰਨ ਦੇ ਆਦੇਸ਼

0
107

ਨਿਊਯਾਰਕ/ਕੈਲਗਰੀ (TLT)-ਕੈਨੇਡਾ ਦੇ ਕੈਲਗਰੀ ਦੇ ਮਨਜੀਤ ਸਿੰਘ ਪਿਆਸਾ ਨੂੰ ਬਿਨਾ ਲਾਇਸੈਂਸ ਤੋਂ ਲੋਕਾਂ ਨੂੰ ਇਮੀਗ੍ਰੇਸ਼ਨ ਸੇਵਾਵਾਂ ਪ੍ਰਦਾਨ ਕਰਨ ਦੇ ਦੋਸ ਹੇਠ ਦੋਸ਼ੀ ਸਾਬਿਤ ਹੋਣ ‘ਤੇ 18 ਮਹੀਨੇ ਦੀ ਪ੍ਰੋਬੇਸ਼ਨ, 4,000 ਡਾਲਰ ਦਾ ਜੁਰਮਾਨਾ ਅਤੇ 6,000 ਡਾਲਰ ਤੋਂ ਵੱਧ ਦੀ ਅਦਾਇਗੀ ਮੁਆਵਜ਼ੇ ਵਜੋ ਅਦਾ ਕਰਨ ਦਾ ਆਦੇਸ਼ ਦਿੱਤਾ ਗਿਆ ਹੈ।ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐਸਏ) ਵੱਲੋਂ  ਇੱਕ ਗੁਪਤ ਸੂਚਨਾ ਦੇ ਅਧਾਰ ਤੇ ਮਈ 2019 ਵਿੱਚ ਇੱਕ ਜਾਂਚ ਸ਼ੁਰੂ ਕੀਤੀ ਗਈ ਸੀ।ਮੁੱਢਲੀ ਜਾਂਚ ਤੋਂ ਪਤਾ ਚੱਲਿਆ ਕਿ ਇਹ ਵਿਅਕਤੀ  ਵਕੀਲ ਜਾਂ ਲਾਇਸੰਸਸ਼ੁਦਾ ਇਮੀਗ੍ਰੇਸ਼ਨ ਸਲਾਹਕਾਰ ਨਹੀਂ ਸੀ, ਸੀ ਬੀ ਐਸ ਏ ਦੇ ਅਧਿਕਾਰੀਆਂ ਅਨੁਸਾਰ, 29 ਮਈ, 2019 ਕੈਲਗਰੀ ਦੇ ਇੱਕ ਦਫਤਰ ਵਿਖੇ ਸਰਚ ਵਾਰੰਟ ਚਲਾਇਆ ਗਿਆ ਸੀ ਅਤੇ ਨਤੀਜੇ ਵਜੋਂ ਇਮੀਗ੍ਰੇਸ਼ਨ ਐਂਡ  ਰਫ਼ਿਊਜੀ  ਪ੍ਰੋਟੈਕਸ਼ਨ ਐਕਟ ਅਤੇ ਕ੍ਰਿਮੀਨਲ ਕੋਡ ਆਫ ਕੈਨੇਡਾ  ਦੇ ਅਪਰਾਧਾਂ ਨਾਲ ਸਬੰਧਤ ਮਹੱਤਵਪੂਰਨ ਦਸਤਾਵੇਜ਼ਾਂ ਅਤੇ ਇਲੈਕਟ੍ਰਾਨਿਕ ਸਬੂਤਾਂ ਨੂੰ ਜ਼ਬਤ ਕੀਤਾ ਗਿਆ ਸੀ। ਇਹ ਸੀਬੀਐਸਏ ਵੱਲੋਂ ਇੱਕ ਬਿਆਨ ਵਿੱਚ ਦੱਸਿਆ ਗਿਆ ਹੈ।ਅਗਸਤ 2019 ਵਿੱਚ, ਏਬਲ ਪ੍ਰੋਫੈਸ਼ਨਲ ਸਰਵਿਸਿਜ਼ ਲਿਮਟਡ ਦੇ ਮਨਜੀਤ ਸਿੰਘ ਪਿਆਸਾ ਉੱਤੇ ਇਮੀਗ੍ਰੇਸ਼ਨ ਐਂਡ ਰਫਿਊਜੀ ਪ੍ਰੋਟੈਕਸ਼ਨ ਐਕਟ ਅਧੀਨ ਉਸ ਤੇ ਧੋਖਾਧੜੀ ਦੇ ਨਾਲ 6 ਦੋਸ਼ਾਂ ਤਹਿਤ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ।ਪਿਆਸਾ ਨੇ  2 ਦਸੰਬਰ, 2020 ਨੂੰ ਆਪਣਾ ਜੁਰਮ ਕਬੂਲ ਕਰ ਲਿਆ ਅਤੇ 18 ਮਹੀਨਿਆਂ ਦੀ ਪ੍ਰੋਬੇਸ਼ਨ ਅਤੇ 4,000 ਡਾਲਰ ਜੁਰਮਾਨੇ ਦੀ ਸਜ਼ਾ ਸੁਣਾਈ ਗਈ। ਪੀਆਸਾ ਨੂੰ ਪੀੜਤਾਂ ਨੂੰ 6,000 ਡਾਲਰ ਤੋਂ ਵੱਧ ਦਾ ਮੁਆਵਜ਼ਾ ਦੇਣ ਦਾ ਵੀ ਆਦੇਸ਼ ਦਿੱਤਾ ਗਿਆ ਹੈ।ਸੀਬੀਐਸਏ ਦਾ ਕਹਿਣਾ ਹੈ ਕਿ ਜਨਵਰੀ 2011 ਤੋਂ ਮਈ 2019 ਦੇ ਵਿਚਕਾਰ, ਪਿਆਸਾ ਨੇ 150 ਤੋਂ ਵੱਧ ਜਣਿਆਂ ਨੂੰ ਇਮੀਗ੍ਰੇਸ਼ਨ ਸੇਵਾਵਾਂ ਪ੍ਰਦਾਨ ਕੀਤੀਆਂ ਸਨ।