ਬਿ੍ਟੇਨ ‘ਚ ਕੋਰੋਨਾ ਨਾਲ ਰਿਕਾਰਡ 1,564 ਮਰੀਜ਼ਾਂ ਦੀ ਮੌਤ

0
81

ਲੰਡਨ (TLT) : ਬਿ੍ਟੇਨ ਵਿਚ ਕੋਰੋਨਾ ਮਹਾਮਾਰੀ ਦਾ ਨਵਾਂ ਸਟ੍ਰੇਨ ਮਿਲਣ ਪਿੱਛੋਂ ਮਹਾਮਾਰੀ ਦਾ ਕਹਿਰ ਵੱਧ ਗਿਆ ਹੈ। ਇਸ ਦੇਸ਼ ਵਿਚ ਬੀਤੇ 24 ਘੰਟਿਆਂ ਦੌਰਾਨ ਰਿਕਾਰਡ 1,564 ਪੀੜਤਾਂ ਦੀ ਮੌਤ ਹੋ ਗਈ। ਬਿ੍ਟੇਨ ਵਿਚ ਮਹਾਮਾਰੀ ਸ਼ੁਰੂ ਹੋਣ ਪਿੱਛੋਂ ਪਹਿਲੀ ਵਾਰ ਇਕ ਦਿਨ ਵਿਚ ਏਨੀ ਵੱਡੀ ਗਿਣਤੀ ਵਿਚ ਪੀੜਤਾਂ ਦੀ ਜਾਨ ਗਈ ਹੈ। ਇਸ ਦੌਰਾਨ 47 ਹਜ਼ਾਰ ਤੋਂ ਜ਼ਿਆਦਾ ਨਵੇਂ ਕੋਰੋਨਾ ਮਰੀਜ਼ ਮਿਲੇ।

ਮਹਾਮਾਰੀ ਦੀ ਦੂਜੀ ਲਹਿਰ ਨਾਲ ਜੂਝ ਰਹੇ ਬਿ੍ਟੇਨ ਵਿਚ ਹੁਣ ਤਕ ਕੁਲ 84 ਹਜ਼ਾਰ 910 ਪੀੜਤਾਂ ਦੀ ਮੌਤ ਹੋਈ ਹੈ ਜਦਕਿ 32 ਲੱਖ 20 ਹਜ਼ਾਰ ਤੋਂ ਜ਼ਿਆਦਾ ਲੋਕ ਕੋਰੋਨਾ ਪ੍ਰਭਾਵਿਤ ਮਿਲੇ ਹਨ। ਇਸ ਯੂਰਪੀ ਦੇਸ਼ ਵਿਚ 8 ਜਨਵਰੀ ਨੂੰ 1,325 ਮਰੀਜ਼ਾਂ ਦੀ ਮੌਤ ਹੋਈ ਸੀ। ਬਿ੍ਟੇਨ ਵਿਚ ਰੋਕਥਾਮ ਦੇ ਸਖ਼ਤ ਉਪਾਅ ਕੀਤੇ ਜਾਣ ਦੇ ਬਾਵਜੂਦ ਇਨਫੈਕਸ਼ਨ ‘ਤੇ ਰੋਕ ਨਹੀਂ ਲੱਗ ਸਕੀ। ਦੇਸ਼ ਵਿਚ ਪਿਛਲੇ ਸਾਲ ਅੱਠ ਦਸੰਬਰ ਤੋਂ ਟੀਕਾਕਰਨ ਮੁਹਿਮ ਵੀ ਚਲਾਈ ਜਾ ਰਹੀ ਹੈ।

ਅਮਰੀਕਾ ‘ਚ ਮਰੀਜ਼ਾਂ ਦੀ ਗਿਣਤੀ 2 ਕਰੋੜ 30 ਲੱਖ ਪਾਰ

ਦੁਨੀਆ ਵਿਚ ਕੋਰੋਨਾ ਮਹਾਮਾਰੀ ਨਾਲ ਸਭ ਤੋਂ ਜ਼ਿਆਦਾ ਜੂਝ ਰਹੇ ਅਮਰੀਕਾ ਵਿਚ ਪੀੜਤਾਂ ਦੀ ਗਿਣਤੀ 2 ਕਰੋੜ 30 ਲੱਖ ਦੇ ਪਾਰ ਪੁੱਜ ਗਈ ਹੈ। ਹੁਣ ਤਕ ਕੁਲ ਤਿੰਨ ਲੱਖ 84 ਹਜ਼ਾਰ ਰੋਗੀਆਂ ਦੀ ਮੌਤ ਹੋਈ ਹੈ। ਇਸ ਦੇਸ਼ ਵਿਚ ਚਾਰ ਨਵੰਬਰ ਤੋਂ ਰੋਜ਼ਾਨਾ ਇਕ ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ ਜਦਕਿ ਦੋ ਦਸੰਬਰ ਤੋਂ ਤਕਰੀਬਨ ਹਰ ਰੋਜ਼ ਦੋ ਲੱਖ ਤੋਂ ਜ਼ਿਆਦਾ ਨਵੇਂ ਪਾਜ਼ੇਟਿਵ ਕੇਸ ਮਿਲ ਰਹੇ ਹਨ।