ਸੀਡੀਐੱਸ ਰਾਵਤ ਨੇ ਦਿੱਤੀ ਵੀਰ ਜਵਾਨਾਂ ਨੂੰ ਸ਼ਰਧਾਂਜਲੀ, ਰਾਸ਼ਟਰਪਤੀ ਕੋਵਿੰਦ ਤੇ ਪੀਐੱਮ ਮੋਦੀ ਦਾ ਫ਼ੌਜ ਨੂੰ ਸਲਾਮ

0
84

ਨਵੀਂ ਦਿੱਲੀ,TLT/  ਭਾਰਤੀ ਫ਼ੌਜ ਅੱਜ ਆਪਣਾ 73ਵਾਂ ਸਥਾਪਨਾ ਦਿਵਸ ਮਨਾ ਰਹੀ ਹੈ। ਇਸ ਮੌਕੇ ’ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਚੀਫ ਆਫ ਡਿਫੈਂਸ ਸਟਾਫ (ਸੀਡੀਐੱਸ) ਜਨਰਲ ਬਿਪਿਨ ਰਾਵਤ ਨੇ ਵੀਰ ਜਵਾਨਾਂ ਦੇ ਨਾਂ ਆਪਣਾ ਸੰਦੇਸ਼ ਦਿੱਤਾ।

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਟਵੀਟ ਕੀਤਾ, ‘ਫ਼ੌਜ ਦਿਵਸ ’ਤੇ, ਭਾਰਤੀ ਫ਼ੌਜ ਦੇ ਬਹਾਦੁਰ ਪੁਰਸ਼ਾਂ ਤੇ ਔਰਤਾਂ ਨੂੰ ਵਧਾਈ। ਅਸੀਂ ਉਨ੍ਹਾਂ ਬਹਾਦੁਰਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਰਾਸ਼ਟਰ ਦੀ ਸੇਵਾ ’ਚ ਬਲੀਦਾਨ ਦਿੱਤਾ। ਭਾਰਤ ਬਹਾਦੁਰ ਤੇ ਵਚਨਬੱਧ ਸਿਪਾਹੀ ਤੇ ਉਨ੍ਹਾਂ ਦੇ ਪਰਿਵਾਰ ਦਾ ਹਮੇਸ਼ਾ ਸ਼ੁਕਰਗੁਜ਼ਾਰ ਰਹੇਗਾ।

ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕੀਤਾ, ‘ਮਾਂ ਭਾਰਤੀ ਦੀ ਰੱਖਿਆ ’ਚ ਪਲ-ਪਲ ਮੁਸਤੈਦ ਦੇਸ਼ ਦੇ ਫ਼ੌਜੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਫ਼ੌਜ ਦਿਵਸ ਦੀ ਵਧਾਈ। ਸਾਡੀ ਫ਼ੌਜ ਹੌਂਸਲੇ ਵਾਲੀ ਤੇ ਵਚਨਬੱਧ ਹੈ, ਜਿਨ੍ਹਾਂ ਨੇ ਹਮੇਸ਼ਾਂ ਦੇਸ਼ ਦਾ ਸਿਰ ਜਾਣ ਨਾਲ ਉੱਚਾ ਕੀਤਾ ਹੈ। ਸਾਰੇ ਦੇਸ਼ਵਾਸੀਆਂ ਵੱਲੋਂ ਭਾਰਤੀ ਫ਼ੌਜ ਨੂੰ ਮੇਰਾ ਨਮਨ।’

ਸੀਡੀਐੱਸ ਰਾਵਤ ਨੇ ਟਵੀਟ ਕੀਤਾ, ‘ਅਸੀਂ ਉਨ੍ਹਾਂ ਵੀਰ ਜਵਾਨਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ ਤੇ ਉਨ੍ਹਾਂ ਦਾ ਸ਼ੁੱਕਰੀਆਂ ਕਰਦੇ ਹਾਂ, ਜਿਨ੍ਹਾਂ ਦੇ ਫਰਜ਼ ਦੇ ਪ੍ਰਤੀ ਵੀਰਤਾ ਤੇ ਬਲੀਦਾਨ ਸਾਨੂੰ ਨਵੇਂ ਸਿਰੇ ਤੋਂ ਦ੍ਰਿੜਤਾ ਨਾਲ ਖੁਦ ਨੂੰ ਸਮਰਪਿਤ ਕਰਨ ਲਈ ਪ੍ਰੇਰਿਤ ਕਰਦਾ ਹੈ।