ਪੰਜਾਬ ਸਟੇਟ ਲੋਹੜੀ ਬੰਪਰ ਦੀ ਨਤੀਜਾ ਭਲਕੇ, ਕੌਣ ਜਿੱਤੇਗਾ 15 ਕਰੋੜ ਰੁਪਏ ਦਾ ਪਹਿਲਾ ਇਨਾਮ

0
62

ਚੰਡੀਗੜ੍ਹ (TLT) ਸਟੇਟ ਲੋਹੜੀ ਬੰਪਰ 2021 ਦੇ ਨਤੀਜੇ ਭਲਕੇ ਸ਼ੁੱਕਰਵਾਰ ਐਲਾਨੇ ਜਾਣਗੇ। ਅਧਿਕਾਰਤ ਵੈਬਸਾਈਟ ‘ਤੇ ਇਹ ਨਤੀਜੇ ਦੇਖੇ ਜਾ ਸਕਣਗੇ। ਇਸ ਤਹਿਤ ਇਕ ਲਾਟਰੀ ਦੀ ਟਿਕਟ 2000 ਰੁਪਏ ਰੱਖੀ ਗਈ ਜਿਸ ਤਹਿਤ ਪਹਿਲਾ ਇਨਾਮ 15 ਕਰੋੜ ਰੁਪਏ ਦਾ ਹੋਵੇਗਾ ਤੇ ਦੂਜੇ ਲੋਹੜੀ ਬੰਪਰ ਦੀ ਟਿਕਟ 500 ਰੁਪਏ ਰੱਖੀ ਗਈ ਸੀ। ਇਸ ਤਹਿਤ ਪਹਿਲਾ ਇਨਾਮ ਪੰਜ ਕਰੋੜ ਰੁਪਏ ਹੋਵੇਗਾ। ਇਸ ਤਹਿਤ ਕੁੱਲ ਏ ਅਤੇ ਬੀ ਸੀਰੀਜ਼ ਦੇ 20 ਲੱਖ ਨੰਬਰ ਦਿੱਤੇ ਗਏ ਸਨ। ਇਹ ਨੰਬਰ 000000 ਤੋਂ 999999 ਤਕ ਹਨ।

15 ਜਨਵਰੀ, 2021 ਨੂੰ ਲੋਹੜੀ ਬੰਪਰ ਦਾ ਨਤੀਜਾ ਐਲਾਨਿਆ ਜਾਵੇਗਾ। ਰਿਜ਼ਲਟ ਐਲਾਨੇ ਜਾਣ ਮਗਰੋਂ www.punjabstatelotteries.gov.in. ਇਸ ਵੈਬਸਾਈਟ ‘ਤੇ ਵੀ ਉਪਲਬਧ ਹੋਵੇਗਾ।