ਬਰੈਂਪਟਨ ਵਿੱਚ ਛੁਰੇਬਾਜ਼ੀ ਦੀ ਵਾਪਰੀ ਦੂਹਰੀ ਘਟਨਾ ਤੋਂ ਬਾਅਦ ਤਿੰਨ ਵਿਅਕਤੀ ਹਿਰਾਸਤ ‘ਚ

0
71

ਪੀਲ ਪੁਲਿਸ ਨੇ ਦੱਸਿਆ ਕਿ ਅੱਧੀ ਰਾਤ ਤੋਂ ਬਾਅਦ ਕੁਈਨ ਸਟਰੀਟ ਤੇ ਚਿੰਗੁਆਕਸੀ ਇਲਾਕੇ ਵਿੱਚ ਡੁਰਾਂਗੋ ਡਰਾਈਵ ਉੱਤੇ ਇੱਕ ਗੱਡੀ ਦੇ ਬਾਹਰ ਹੋਈ ਲੜਾਈ ਦੌਰਾਨ ਦੋ ਵਿਅਕਤੀਆਂ, ਜੋ ਕਿ ਆਪਣੇ 20ਵਿਆਂ ਵਿੱਚ ਸਨ, ਉੱਤੇ ਤੇਜ਼ ਧਾਰ ਹਥਿਆਰ ਨਾਲ ਵਾਰ ਕੀਤੇ ਗਏ। ਇੱਕ ਵਿਅਕਤੀ ਜਿਸ ਉੱਤੇ ਤੇਜ਼ ਧਾਰ ਹਥਿਆਰ ਨਾਲ ਕਈ ਵਾਰ ਕੀਤੇ ਗਏ ਸਨ, ਉਹ ਮੌਕੇ ਤੋਂ ਹੀ ਮਿਲ ਗਿਆ। ਜਦਕਿ ਦੂਜਾ ਵਿਅਕਤੀ ਬੋਵੇਅਰਡ ਡਰਾਈਵ ਤੇ ਮੇਨ ਸਟਰੀਟ ਨੇੜੇ ਟੈਸਲਰ ਕ੍ਰੀਸੈਂਟ ਉੱਤੇ ਪਾਇਆ ਗਿਆ। ਉਹ ਵੀ ਤੇਜ਼ ਧਾਰ ਹਥਿਆਰ ਨਾਲ ਕੀਤੇ ਵਾਰਾਂ ਕਰਕੇ ਗੰਭੀਰ ਰੂਪ ਵਿੱਚ ਜ਼ਖ਼ਮੀ ਸੀ। ਦੋਵਾਂ ਵਿਅਕਤੀਆਂ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਦੋਵਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾਂਦੀ ਹੈ।

ਪੁਲਿਸ ਨੇ ਦੱਸਿਆ ਕਿ ਘਟਨਾ ਦਾ ਸਿ਼ਕਾਰ ਹੋਏ ਵਿਅਕਤੀ ਤੇ ਮਸ਼ਕੂਕ ਇੱਕ ਦੂਜੇ ਨੂੰ ਜਾਣਦੇ ਸਨ