ਮੱਧ ਪ੍ਰਦੇਸ਼ ਦੇ ਮੋਰੈਨਾ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 10 ਲੋਕਾਂ ਦੀ ਮੌਤ

0
69

 ਭੋਪਾਲ, 12 ਜਨਵਰੀ – ਮੱਧ ਪ੍ਰਦੇਸ਼ ਦੇ ਮੋਰੈਨਾ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 10 ਲੋਕਾਂ ਦੀ ਮੌਤ ਹੋ ਗਈ ਹੈ। ਮ੍ਰਿਤਕ ਦੋ ਵੱਖ-ਵੱਖ ਪਿੰਡਾਂ ਦੇ ਵਸਨੀਕ ਹਨ। ਪੁਲਿਸ ਦੇ ਅਨੁਸਾਰ ਸੁਮਾਵਾਲੀ ਥਾਣਾ ਖੇਤਰ ਦੇ ਪਹਾਵਲੀ ਪਿੰਡ ਵਿਚ 3 ਅਤੇ ਬਾਗਚੀਨੀ ਖੇਤਰ ਦੇ ਮਨਪੁਰ ਪਿੰਡ ਵਿਚ 7 ​​ਲੋਕਾਂ ਦੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤ ਹੋ ਗਈ ਹੈ। ਇਸ ਦੇ ਨਾਲ ਹੀ 7 ਬੀਮਾਰ ਹਨ, ਜਿਨ੍ਹਾਂ ਵਿਚੋਂ ਸਿਰਫ ਇਕ ਦੀ ਹਾਲਤ ਗੰਭੀਰ ਹੈ, ਉਸ ਨੂੰ ਗਵਾਲੀਅਰ ਭੇਜਿਆ ਗਿਆ ਹੈ।