ਬਖਲੌਰ ਵਿਖੇ ਬਾਰਾਦਰੀ ਦਰਬਾਰ ‘ਚ ਲੱਖਾਂ ਦੀ ਚੋਰੀ

0
84

 ਬੰਗਾ(ਮੁਕੰਦਪੁਰ),12 ਜਨਵਰੀ -(TLT): ਵਿਧਾਨ ਸਭਾ ਹਲਕਾ ਬੰਗਾ ਦੇ ਇਤਿਹਾਸਕ ਪਿੰਡ ਬਖਲੌਰ ਵਿਖੇ ਪ੍ਰਸਿੱਧ ਧਾਰਮਿਕ ਅਸਥਾਨ ਬਾਰਾਦਰੀ ਦਰਬਾਰ ਵਿਖੇ ਬੀਤੀ ਰਾਤ ਲੱਖਾਂ ਦੀ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ‘ਤੇ ਥਾਣਾ ਮੁਕੰਦਪੁਰ ਦੇ ਐੱਸ ਐੱਚ ਓ ਗੁਰਮੁਖ ਸਿੰਘ ਨੇ ਦੱਸਿਆ ਕਿ ਛੇ, ਸੱਤ ਚੋਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਬਾਰਾਦਰੀ ਦਰਬਾਰ ਦੇ ਸੇਵਾਦਾਰ ਨੂੰ ਵੀ ਬੂਰੀ ਤਰ੍ਹਾਂ ਕੁਟੀਆ ਤੇ ਉਸ ਦੀ ਬਾਹ ਤੋੜ ਦਿੱਤੀ। ਚੋਰ ਅਸਥਾਨ ਦੇ ਕੈਮਰੇ ਤੱਕ ਵੀ ਨਾਲ ਲੈ ਗਏ।ਪੁਲਿਸ ਵਲੋਂ ਪੂਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।