ਸਿੰਘੂ ਬਾਰਡਰ ‘ਤੇ ਜ਼ਹਿਰ ਪੀਣ ਵਾਲੇ ਕਿਸਾਨ ਦੀ ਹੋਈ ਮੌਤ

0
90

ਨਵੀਂ ਦਿੱਲੀ, 12 ਜਨਵਰੀ (TLT) ਬੀਤੀ ਰਾਤ ਸਿੰਘੂ ਬਾਰਡਰ ਦੇ ਜ਼ਹਿਰ ਪੀਣ ਵਾਲੇ ਕਿਸਾਨ ਦੀ ਮੌਤ ਹੋ ਗਈ। ਉਸ ਦਾ ਐੱਫ. ਆਈ. ਐੱਮ. ਐੱਸ. ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ। ਮ੍ਰਿਤਕ ਕਿਸਾਨ ਦਾ ਨਾਂ ਲਾਭ ਸਿੰਘ ਪੁੱਤਰ ਜਗੀਰ ਸਿੰਘ ਹੈ। 49 ਸਾਲਾ ਇਹ ਕਿਸਾਨ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਿਰਥਲਾ ਨਾਲ ਸਬੰਧ ਰੱਖਦਾ ਹੈ। ਕਿਸਾਨ ਵਲੋਂ ਲਿਖਿਆ ਇਕ ਖ਼ੁਦਕੁਸ਼ੀ ਨੋਟ ਵੀ ਬਰਾਮਦ ਹੋਇਆ ਹੈ, ਜਿਸ ‘ਚ ਉਸ ਨੇ ਮੋਦੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ।