ਦਿੱਲੀ ਅਤੇ ਮਹਾਰਾਸ਼ਟਰ ’ਚ ਵੀ ਦਿੱਤੀ ਬਰਡ ਫਲੂ ਨੇ ਦਸਤਕ

0
153

ਨਵੀਂ ਦਿੱਲੀ, 11 ਜਨਵਰੀ (TLT) ਦਿੱਲੀ ਅਤੇ ਮਹਾਰਾਸ਼ਟਰ ’ਚ ਵੀ ਹੁਣ ਬਰਡ ਫਲੂ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਤੋਂ ਪਹਿਲਾਂ ਸੱਤ ਸੂਬਿਆਂ- ਉੱਤਰ ਪ੍ਰਦੇਸ਼, ਕੇਰਲ, ਰਾਜਸਥਾਨ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਹਰਿਆਣਾ ਅਤੇ ਗੁਜਰਾਤ ’ਚ ਵੀ ਬਰਡ ਫਲੂ ਦੇ ਮਾਮਲਿਆਂ ਦੀ ਪੁਸ਼ਟੀ ਹੋ ਚੁਕੀ ਹੈ। ਮਹਾਰਾਸ਼ਟਰ ’ਚ ਦੋ ਦਿਨਾਂ ਅੰਦਰ 800 ਮੁਰਗੀਆਂ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਸੂਬਾ ਸਰਕਾਰ ਵਲੋਂ ਸਾਰੀਆਂ ਜ਼ਰੂਰੀ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ। ਦਿੱਲੀ ਦੇ ਪਸ਼ੂ ਪਾਲਣ ਵਿਭਾਗ ਮੁਤਾਬਕ ਭੋਪਾਲ ਭੇਜੇ ਗਏ 8 ਸੈਂਪਲ ਪਾਜ਼ੀਟਿਵ ਆਏ ਹਨ। ਉੱਧਰ ਬਰਡ ਫਲੂ ਦੇ ਫੈਲਦੇ ਖ਼ਤਰੇ ’ਤੇ ਅੱਜ ਸੰਸਦੀ ਕਮੇਟੀ ਵਲੋਂ ਬੈਠਕ ਸੱਦੀ ਗਈ ਹੈ।