1 ਫਰਵਰੀ ਤੋਂ ਸ਼ੁਰੂ ਹੋਵੇਗੀ ਅੰਮ੍ਰਿਤਸਰ-ਰੋਮ ਵਿਚਾਲੇ ਸਿੱਧੀ ਉਡਾਣ

0
75

ਰਾਜਾਸਾਂਸੀ, 9 ਜਨਵਰੀ (TLT)- ਏਅਰ ਇੰਡੀਆ ਵਲੋਂ ਅੰਮ੍ਰਿਤਸਰ-ਰੋਮ (ਇਟਲੀ) ਵਿਚਾਲੇ ਸਿੱਧੀ ਉਡਾਣ 1 ਫਰਵਰੀ ਤੋਂ ਸ਼ੁਰੂ ਕਰਨ ਦੇ ਉਲੀਕੇ ਗਏ ਪ੍ਰੋਗਰਾਮ ਬਾਰੇ ਜਾਣਕਾਰੀ ਮਿਲੀ ਹੈ। ਇਟਲੀ ‘ਚ ਪੰਜਾਬੀਆਂ ਦੀ ਚੰਗੀ ਵਸੋਂ ਹੈ। ਮੌਜੂਦਾ ਸਮੇਂ ਇਟਲੀ ਜਾਣ ਵਾਲੇ ਯਾਤਰੂ ਦਿੱਲੀ, ਦੋਹਾ, ਤਬਲਿਸੀ, ਇਸਤਾਂਬੁਲ, ਤਾਸਕੰਦ ਆਦਿ ਮੁਲਕਾਂ ਰਾਹੀਂ ਇਟਲੀ ਤੋਂ ਪੰਜਾਬ (ਅੰਮ੍ਰਿਤਸਰ) ਆਉਂਦੇ-ਜਾਂਦੇ ਸਨ ਪਰ ਇਕ ਸਿੱਧੀ ਉਡਾਣ ਦੀ ਲੋੜ ਇਸ ਰੂਟ ‘ਤੇ ਬਹੁਤ ਸਮੇਂ ਤੋਂ ਸੀ।ਦੱਸ ਦੇਈਏ ਕਿ ਅੰਮ੍ਰਿਤਸਰ-ਰੋਮ, ਅੰਮ੍ਰਿਤਸਰ-ਮਿਲਾਨ ਕਿਸੇ ਵੀ ਏਅਰਲਾਈਨਜ਼ ਲਈ ਬਹੁਤ ਹੀ ਲਾਹੇਵੰਦ ਰੂਟ ਸਾਬਤ ਹੋ ਸਕਦੇ ਹੈ। ਪੂਰੀ ਉਮੀਦ ਹੈ ਕਿ ਏਅਰ ਇੰਡੀਆ ਦੀਆਂ ਇਨ੍ਹਾਂ ਉਡਾਣਾਂ ਦੀ ਸ਼ੁਰੂਆਤ ਬਾਅਦ ‘ਚ ਪੱਕੇ ਤੌਰ ‘ਤੇ ਕੀਤੇ ਜਾਣ ਦੀ ਆਸ ਵੀ ਕੀਤੀ ਜਾ ਸਕਦੀ ਹੈ।