ਡਰਾਮੇਬਾਜ਼ੀ ਕਰਕੇ ਲੁਟੇਰਿਆਂ ਨੇ ਗੱਡੀ ਰੋਕ ਕੇ ਕੀਤੀ ਲੁੱਟ

0
141

ਸਰਹਾਲੀ ਕਲਾਂ, 9 ਜਨਵਰੀ (TLT)- ਨੈਸ਼ਨਲ ਹਾਈਵੇ ‘ਤੇ ਪਿੰਡ ਮਰਹਾਣਾ ਨੇੜੇ ਅੱਜ ਤੜਕੇ ਲੁਟੇਰਿਆਂ ਨੇ ਡਰਾਮੇਬਾਜ਼ੀ ਨਾਲ ਗੱਡੀ ਰੋਕ ਕੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ। ਇਸ ਸਬੰਧੀ ਬਰਨਾਲਾ ਵਾਸੀ ਸੋਨ ਭਾਰਦਵਾਜ ਨੇ ਦੱਸਿਆ ਕਿ ਉਹ ਅੱਜ ਅੰਮ੍ਰਿਤਸਰ ਤੋਂ ਕਿੰਨੂ ਉਤਾਰ ਕੇ ਵਾਪਸ ਬਰਨਾਲੇ ਜਾ ਰਿਹਾ ਸੀ। ਤੜਕੇ ਕਰੀਬ ਪੰਜ ਵਜੇ ਜਦ ਉਹ ਪਿੰਡ ਮਰਹਾਣੇ ਲਾਗੇ ਪੁੱਜਾ ਤਾਂ ਹਾਈਵੇ ਦੇ ਕਿਨਾਰੇ ਇੱਕ ਔਰਤ ਲੰਮੇ ਪੈ ਇਕ ਹੱਥ ਉੱਪਰ ਕਰਕੇ ਮਦਦ ਲਈ ਪੁਕਾਰ ਰਹੀ ਸੀ। ਉਸ ਨੇ ਦੱਸਿਆ ਕਿ ਉਹ ਮਦਦ ਕਰਨ ਲਈ ਗੱਡੀ ਰੋਕ ਜਦ ਹੇਠਾਂ ਉੱਤਰਿਆ ਤਾਂ ਲੁਕ ਕੇ ਖਲੋਤੇ ਇਕ ਹੋਰ ਔਰਤ ਤੇ ਮਰਦ ਨੇ ਤੇਜ਼ਧਾਰ ਹਥਿਆਰ ਵਿਖਾ ਉਸ ਪਾਸੋਂ 5100 ਰੁਪਏ ਲੁੱਟ ਲਏ।ਇਹ ਤਿੰਨੇ ਲੁਟੇਰੇ ਚਿੱਟੇ ਰੰਗ ਦੀ ਬਿਨਾਂ ਨੰਬਰੀ ਐਕਟਿਵਾ ‘ਤੇ ਫ਼ਰਾਰ ਹੋ ਗਏ। ਉਸ ਨੇ ਦੱਸਿਆ ਕਿ ਉਸ ਵਲੋਂ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।