ਨਵੇਂ ਰਾਸ਼ਟਰਪਤੀ ਦੇ ਸਹੁੰ ਚੁੱਕ ਸਮਾਗਮ ‘ਚ ਨਹੀਂ ਜਾਣਗੇ ਟਰੰਪ, ਜੋ ਬਾਇਡਨ ਨੇ ਕੀਤਾ ਫੈਸਲੇ ਦਾ ਸੁਆਗਤ

0
165

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕਾਂ ਨੇ ਹਾਲ ਹੀ ‘ਚ ਯੂਐਸ ਕੈਪੀਟਲ ‘ਚ ਦਾਖਲ ਹੋਕੇ ਹਿੰਸਾ ਤੇ ਅਗਜ਼ਨੀ ਕੀਤੀ। ਇਸ ਤੋਂ ਬਾਅਦ ਟਵਿਟਰ ਅਕਾਊਂਟ ‘ਤੇ 12 ਘੰਟੇ ਦੀ ਪਾਬੰਦੀ ਤੋਂ ਬਾਅਦ ਟਰੰਪ ਨੇ ਟਵੀਟ ਕਰਦਿਆਂ ਕਿਹਾ ਕਿ ਉਹ ਜੋ ਬਾਇਡਨ ਦੇ ਸਹੁੰ ਚੁੱਕ ਸਮਾਰੋਹ ‘ਚ ਨਹੀਂ ਜਾਣਗੇ। ਉੱਥੇ ਹੀ 20 ਜਨਵਰੀ ਨੂੰ ਰਾਸ਼ਟਰਪਤੀ ਅਹੁਦੇ ਦੀ ਸਹੁੰ ਲੈਣ ਵਾਲੇ ਡੈਮੋਕ੍ਰੇਟਿਕ ਪਾਰਟੀ ਦੇ 78 ਸਾਲਾ ਲੀਡਰ ਜੋ ਬਾਇਡਨ ਨੇ ਟਰੰਪ ਦੇ ਫੈਸਲੇ ਦਾ ਸੁਆਗਤ ਕੀਤਾ ਹੈ।

ਸਹੁੰ ਚੁੱਕ ਸਮਾਮ ‘ਚ ਨਹੀਂ ਜਾਣਗੇ ਟਰੰਪ

ਜੋ ਬਾਇਡਨ ਨੇ ਕਿਹਾ ਕਿ ਵਿਲਮਿੰਗਟਨ, ਡੇਲਵੇਅਰ ‘ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਮੈਨੂੰ ਇੱਥੇ ਰਾਹ ‘ਚ ਦੱਸਿਆ ਗਿਆ ਸੀ ਕਿ ਟੰਰਪ ਨੇ ਸੰਕੇਤ ਦਿੱਤਾ ਹੈ ਕਿ ਉਹ ਸਹੁੰ ਚੁੱਕ ਸਮਾਗਮ ‘ਚ ਨਹੀਂ ਆਉਣਗੇ। ਮੈਂ ਉਨ੍ਹਾਂ ਦੇ ਇਸ ਫੈਸਲੇ ‘ਤੇ ਆਪਣੀ ਪੂਰੀ ਸਹਿਮਤੀ ਰੱਖਦਾ ਹਾਂ। ਹਾਲ ਹੀ ‘ਚ ਹੋਈ ਘਟਨਾ ਤੋਂ ਬਾਅਦ ਉਹ ਦੇਸ਼ ਲਈ ਸ਼ਰਮਿੰਦਗੀ ਦਾ ਕਾਰਨ ਬਣ ਗਏ ਹਨ। ਉਨ੍ਹਾਂ ਦਾ ਸਹੁੰ ਚੁੱਕ ਸਮਾਗਮ ‘ਚ ਨਾ ਆਉਣਾ ਇਕ ਚੰਗੀ ਗੱਲ ਹੈ।

ਅਮਰੀਕਾ ਦੇ ਇਤਿਹਾਸ ‘ਚ ਸਭ ਤੋਂ ਅਯੋਗ ਰਾਸ਼ਟਰਪਤੀਆਂ ‘ਚੋਂ ਇਕ ਟਰੰਪ- ਬਾਇਡਨ

ਯੂਐਸ ਕੈਪੀਟਲ ਹਿੰਸਾ ਦਾ ਮਾਮਲਾ ਤੂਲ ਫੜ੍ਹ ਰਿਹਾ ਹੈ। ਡੋਨਾਲਡ ਟਰੰਪ ਦੇ ਹਜ਼ਾਰਾਂ ਸਮਰਥਕਾਂ ਨੇ ਬੁੱਧਵਾਰ ਕੈਪੀਟਲ ਭਵਨ ‘ਤੇ ਹਮਲਾ ਕੀਤਾ ਤੇ ਪੁਲਿਸ ਨਾਲ ਭਿੜ ਗਏ। ਇਸ ਘਟਨਾ ‘ਚ ਕਈ ਲੋਕ ਮਾਰੇ ਗਏ। ਇਸ ‘ਤੇ ਬੋਲਦਿਆਂ ਜੋ ਬਾਇਡਨ ਨੇ ਕਿਹਾ ਕਿ ਦੇਸ਼ ਸੇਵਾ ਕਰਨ ਲਈ ਯੋਗ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਟਰੰਪ ਸੰਯੁਕਤ ਰਾਜ ਅਮੇਰਿਕਾ ਦੇ ਇਤਿਹਾਸ ‘ਚ ਸਭ ਤੋਂ ਯੋਗ ਰਾਸ਼ਟਰਪਤੀਆਂ ‘ਚੋਂ ਇਕ ਹੈ।