ਹਸਪਤਾਲ ‘ਚ ਅੱਗ ਲੱਗਣ ਨਾਲ 10 ਨਵਜਨਮੇ ਬੱਚਿਆਂ ਦੀ ਮੌਤ

0
92

ਮੁੰਬਈ: ਮਹਾਰਾਸ਼ਟਰ ਦੇ ਭੰਡਾਰਾ ਦੇ ਸਰਕਾਰੀ ਹਸਪਤਾਲ ‘ਚ ਬੱਚਿਆਂ ਦੇ ਵਾਰਡ ‘ਚ ਬੀਤੀ ਰਾਤ ਦੋ ਵਜੇ ਅੱਗ ਲੱਗ ਗਈ। ਅੱਗ ‘ਚ ਨਵਜਨਮੇ ਬੱਚਿਆਂ ਦੀ ਜਿਉਂਦਿਆਂ ਸੜ ਕੇ ਮੌਤ ਹੋ ਗਈ। ਇਨ੍ਹਾਂ ਬੱਚਿਆਂ ਦੀ ਉਮਰ ਇਕ ਦਿਨ ਤੋਂ ਲੈਕੇ ਤਿੰਨ ਮਹੀਨੇ ਤਕ ਦੱਸੀ ਜਾਰਹੀ ਹੈ। ਜਿਹੜੇ ਬੱਚਿਆਂ ਨੇ ਅਜੇ ਜ਼ਿੰਦਗੀ ਦਾ ਮੂੰਹ ਵੀ ਠੀਕ ਤਰ੍ਹਾਂ ਨਾਲ ਨਹੀਂ ਦੇਖਿਆ ਸੀ। ਇਕ ਵੱਡੀ ਲਾਪਰਵਾਹੀ ਨੇ ਉਨ੍ਹਾਂ ਦੀ ਜਾਨ ਲੈ ਲਈ।

ਆਈਸੀਯੂ ਵਾਰਡ ‘ਚ ਕੁੱਲ 17 ਬੱਚੇ ਮੌਜੂਦ ਸਨ, ਇ੍ਹਨ੍ਹਾਂ ‘ਚੋਂ 10 ਨੂੰ ਨਹੀਂ ਬਚਾਇਆ ਜਾ ਸਕਿਆ। ਡਿਊਟੀ ‘ਤੇ ਮੌਜੂਦ ਨਰਸ ਨੇ ਦਰਵਾਜ਼ਾ ਖੋਲ੍ਹਿਆ ਤੇ ਕਮਰੇ ‘ਚ ਚਾਰੇ ਪਾਸੇ ਧੂੰਆਂ ਦੇਖਿਆ। ਉਨ੍ਹਾਂ ਤੁਰੰਤ ਹਸਪਤਾਲ ਦੇ ਅਧਿਕਾਰੀਆਂ ਨੂੰ ਦੱਸਿਆ। ਜਿਸ ਤੋਂ ਬਾਅਦ ਮੌਕੇ ‘ਤੇ ਫਾਇਰ ਬ੍ਰਿਗੇਡ ਨੇ ਪਹੁੰਚ ਕੇ ਹਸਪਤਾਲ ‘ਚ ਲੋਕਾਂ ਦੀ ਮਦਦ ਨਾਲ ਰੈਸੀਕਿਊ ਆਪ੍ਰੇਸ਼ਨ ਚਲਾਇਆ।