ਭਾਰਤ ਅਤੇ ਬ੍ਰਿਟੇਨ ਵਿਚਾਲੇ ਅੱਜ ਮੁੜ ਸ਼ੁਰੂ ਹੋਈ ਹਵਾਈ ਸੇਵਾ

0
79

ਨਵੀਂ ਦਿੱਲੀ, 8 ਜਨਵਰੀ (TLT) ਬ੍ਰਿਟੇਨ ‘ਚ ਮਿਲੇ ਕੋਰੋਨਾ ਵਾਇਰਸ ਦੇ ਨਵੇਂ ਰੂਪ ਦੀ ਦਹਿਸ਼ਤ ਵਿਚਾਲੇ ਅੱਜ ਤੋਂ ਇਕ ਵਾਰ ਫਿਰ ਬ੍ਰਿਟੇਨ ਅਤੇ ਭਾਰਤ ਵਿਚਾਲੇ ਹਵਾਈ ਸੇਵਾ ਬਹਾਲ ਹੋ ਗਈ। ਅੱਜ 256 ਯਾਤਰੀਆਂ ਨੂੰ ਲੈ ਕੇ ਪਹਿਲੀ ਉਡਾਣ ਲੰਡਨ ਤੋਂ ਦਿੱਲੀ ਪਹੁੰਚੀ। ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਨਵੇਂ ਰੂਪ ਦੇ ਕਾਰਨ ਪਿਛਲੇ ਕਈ ਦਿਨਾਂ ਤੋਂ ਦੋਹਾਂ ਦੇਸ਼ਾਂ ਵਿਚਾਲੇ ਹਵਾਈ ਸੇਵਾ ਬੰਦ ਸੀ।