ਬਦਾਯੂੰ ਸਮੂਹਿਕ ਜਬਰ ਜਨਾਹ ਅਤੇ ਹੱਤਿਆ ਮਾਮਲਾ : ਪੁਲਿਸ ਦੇ ਹੱਥੇ ਚੜ੍ਹਿਆ ਮੁੱਖ ਦੋਸ਼ੀ

0
55

ਲਖਨਊ, 8 ਜਨਵਰੀ (TLT) ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ‘ਚ ਇਕ 50 ਸਾਲਾ ਔਰਤ ਦੀ ਸਮੂਹਿਕ ਜਬਰ ਜਨਾਹ ਤੋਂ ਬਾਅਦ ਹੱਤਿਆ ਦੀ ਘਟਨਾ ਦੇ ਮੁੱਖ ਦੋਸ਼ੀ ਮਹੰਤ ਸਤਿਆਨਾਰਾਇਣ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮਹੰਤ ਨੂੰ ਬੀਤੀ ਦੇਰ ਰਾਤ ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ ਮਹੰਤ ‘ਤੇ 50 ਹਜ਼ਾਰ ਰੁਪਏ ਦਾ ਇਨਾਮ ਰੱਖਿਆ ਸੀ। ਦੱਸਣਯੋਗ ਹੈ ਕਿ ਬੀਤੀ 3 ਜਨਵਰੀ ਦੀ ਸ਼ਾਮ ਨੂੰ ਬਦਾਯੂੰ ਜ਼ਿਲ੍ਹੇ ਦੇ ਇਕ ਪਿੰਡ ‘ਚ 50 ਸਾਲਾ ਆਂਗਣਵਾੜੀ ਸਹਾਇਕਾ ਮੰਦਰ ‘ਚ ਪੂਜਾ ਕਰਨ ਗਈ ਸੀ। ਇਸੇ ਦੌਰਾਨ ਮੰਦਰ ‘ਚ ਮੌਜੂਦ ਮਹੰਤ ਸਤਿਆਨਾਰਾਇਣ, ਚੇਲੇ ਵੈਦਰਾਮ ਅਤੇ ਡਰਾਈਵਰ ਜਸਪਾਲ ਨੇ ਸਮੂਹਿਕ ਜਬਰ ਜਨਾਹ ਤੋਂ ਬਾਅਦ ਅਣਮਨੁੱਖੀ ਤਰੀਕੇ ਉਸ ਦੀ ਹੱਤਿਆ ਕਰ ਦਿੱਤੀ। ਇਸ ਘਟਨਾ ਦੇ ਦੋ ਦੋਸ਼ੀਆਂ ਨੂੰ ਪੁਲਿਸ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ, ਜਦਕਿ ਮੁੱਖ ਦੋਸ਼ੀ ਮਹੰਤ ਸਤਿਆਨਾਰਾਇਣ ਦੀ ਗ੍ਰਿਫ਼ਤਾਰੀ ਲਈ ਪੁਲਿਸ ਟੀਮਾਂ ਬਣਾ ਕੇ ਲਗਾਤਾਰ ਤਲਾਸ਼ੀ ਕਰ ਰਹੀ ਸੀ।