Post Office PPF ਖਾਤਾਧਾਰਕਾਂ ਲਈ ਚੰਗੀ ਖ਼ਬਰ, ਹੁਣ ਆਨਲਾਈਨ ਜਮ੍ਹਾ ਕਰੋ ਰੁਪਏ, ਇੱਥੇ ਜਾਣੋ ਪੂਰਾ ਤਰੀਕਾ

0
105

TLT/ ਪੋਸਟ ਆਫਸ ਖਾਤਾਧਾਰਕ ਭਾਰਤ ਪੋਸਟ ਪੇਮੈਂਟ ਬੈਕ (IPPB) ਦੇ ਮਾਧਿਅਮ ਰਾਹੀਂ ਆਸਾਨੀ ਨਾਲ ਬੁਨਿਆਦੀ ਬੈਕਿੰਗ ਲੈਣ ਦੇਣ ਕਰ ਸਕਦੇ ਹਨ। IPPB ਦੀ ਮਦਦ ਨਾਲ ਕੋਈ ਵੀ ਆਪਣਾ ਬੈਲੇਂਸ ਆਸਾਨੀ ਨਾਲ ਦੇਖ ਸਕਦਾ ਹੈ। ਪੈਸੇ ਟਰਾਂਸਫਰ ਕਰ ਸਕਦਾ ਹੈ ਤੇ ਹਰ ਉਹ ਵਿੱਤੀ ਲੈਣ-ਦੇਣ ਕਰ ਸਕਦਾ ਹੈ ਜਿਸ ਲਈ ਉਨ੍ਹਾਂ ਨੇ ਪਹਿਲੇ ਪੋਸਟ ਆਫਿਸ ਜਾਣਾ ਪੈਂਦਾ ਸੀ। ਆਵਰਤੀ ਜਮਾ (RD), ਭਵਿੱਖ ਨਿਧੀ (PPF), ਸੁਕੰਨਿਆ ਸਮ੍ਰਿਧੀ ਖਾਤਾ (SSA) ਡਾਕਘਰ ਬਚਤ ਜਮ੍ਹਾਂ ਯੋਜਨਾਵਾਂ ‘ਚੋਂ ਕੁਝ ਹੈ ਜਿਨ੍ਹਾਂ ਦਾ ਫਾਇਦਾ ਕਰੋੜਾਂ ਭਾਰਤੀਆਂ ਚੁੱਕ ਰਹੇ ਹਨ। ਚੰਗੀ ਖਬਰ ਇਹ ਵੀ ਹੈ ਕਿ ਪੋਸਟ ਆਫਿਸ ਦੇ ਖਾਤਾਧਾਰਕਾਂ ਇੰਡੀਆ ਪੋਸਟ ਪੈਮੇਂਟ ਬੈਂਕ ਐਪ ਰਾਹੀਂ ਆਨਲਾਈਨ ਐਪ ਜਮ੍ਹਾ ਕਰ ਸਕਦੇ ਹਾਂ। ਭਾਵ ਕੋਰੋਨਾ ਕਾਲ ‘ਚ ਪੋਸਟ ਆਫਿਸ ਜਾਣ ਦੀ ਜ਼ਰੂਰਤ ਨਹੀਂ ਹੈ ਜਦੋਂ ਹਰ ਕੋਈ ਸਰੀਰਕ ਦੂਰੀ ਦਾ ਪਾਲਣ ਕਰ ਰਿਹਾ ਹੋਵੇ ਤੇ ਲੋਕ ਘਰ ਤੋਂ ਬਾਹਰ ਜਾਣ ਲਈ ਬਚ ਰਹੇ ਹੋਣ। ਜਾਣੋ IPPB ਦੀ ਮਦਦ ‘ਚ Post Office PPF account ‘ਚ ਆਨਲਾਈਨ ਰੁਪਏ ਜਮ੍ਹਾ ਕਰਵਾਉਣ ਦਾ ਤਰੀਕਾ।

  • ਬੈਂਕ ਖਾਤੇ ਤੋਂ ਆਪਣੇ IPPB ਖਾਤੇ ‘ਚ ਪੈਸੇ ਜੋੜੋ।
  • ਡੀਓਪੀ ਸੇਵਾਵਾਂ ‘ਤੇ ਜਾਓ।
  • ਜੇਕਰ ਤੁਸੀਂ ਪੀਪੀਐੱਫ ਖਾਤੇ ‘ਚ ਪੈਸਾ ਜਮ੍ਹਾ ਕਰਵਾਉਣਾ ਚਾਹੁੰਦੇ ਹੋ ਤਾਂ ਪ੍ਰੋਵੀਡੈਂਟ ਫੰਡ ‘ਤੇ ਕਲਿੱਕ ਕਰੋ।
  • ਆਪਣਾ ਪੀਪੀਐੱਫ ਖਾਤਾ ਨੰਬਰ ਤੇ ਡੀਓਪੀ ਗਾਹਕ ਆਈਡੀ ਦਰਜ ਕਰੋ।
  • ਉਹ ਰਾਸ਼ੀ ਦਰਜ ਕਰੋ ਜੋ ਕਰਨਾ ਚਾਹੁੰਦੇ ਹੋ। ਇਸ ਤੋਂ ਬਾਅਦ ਭੁਗਤਾਨ ‘ਤੇ ਕਲਿੱਕ ਕਰੋ।
  • ਐਪ ਦੀ ਵਰਤੋਂ ਕਰ ਕੇ ਫੰਡ ਨੂੰ ਹੋਰ ਬੈਂਕ ਖਾਤਿਆਂ ਤੋਂ ਆਈਪੀਪੀਬੀ ‘ਚ ਤਬਦੀਲ ਕੀਤਾ ਜਾ ਸਕਦਾ ਹੈ।
  • ਇਸ ਤਰ੍ਹਾਂ ਤੁਸੀਂ ਆਪਣੇ ਆਰਡੀ ਜਾਂ ਸੁਕੰਨਿਆ ਸੁਮਿਧੀ ਖਾਤੇ ‘ਚ ਆਈਪੀਪੀਬੀ ਮੋਬਾਈਲ ਐਪ ਦੇ ਮਾਧਿਅਮ ਰਾਹੀਂ ਪੈਸਾ ਜਮ੍ਹਾ ਕਰ ਸਕਦੇ ਹੋ।