ਫਰਾਂਸ ਦੀਆਂ ਸੰਗਤਾਂ ਵੱਲੋਂ ਕਿਸਾਨਾਂ ਮਜ਼ਦੂਰਾਂ ਦੀ ਹਮਾਇਤ ‘ਚ ਤੀਜੀ ਵਾਰ ਰੋਸ ਮੁਜ਼ਾਹਰਾਂ ‘ਭਾਰਤੀ ਅੰਬੈਸੀ ਸਾਹਮਣੇ 8 ਜਨਵਰੀ ਨੂੰ ਕੀਤਾ ਜਾਵੇਗਾ

0
90

ਪੈਰਿਸ TLT/, ਅੱਜ ਪੂਰੇ ਭਾਰਤ ਦੇ ਹਰ ਵਰਗ ਦੇ ਲੋਕਾਂ ਦੇ ਮਨਾਂ ਅੰਦਰ (ਕੋਰੋਨਾ ਵਾਇਰਸ) ਵਰਗੀ ਬਿਮਾਰੀ ਦਾ ਘਟ ਡਰ ਹੈ, ਇਸ ਨਾਲੋਂ ਵੀ (ਮੋਦੀ ਵਾਇਰਸ) ਖਤਰਨਾਕ ਬਿਮਾਰੀ ਦਾ (ਸਹਿਮ) ਦੇਸ਼ ਦੇ ਹਰੇਕ ਇਨਸਾਨ ਦੇ ਮੂੰਹ ਉੱਪਰ ਖਾਸ ਚਰਚਾ ਦਾ ਵਿਸ਼ਾਂ ਬਣਿਆ ਹੋਇਆ ਹੈ। ਕਿਉਂਕਿ ਸਿਆਸੀ ਮਹਿਰਾਂ ਦਾ ਮੰਨਣਾ ਹੈ ਕਿ ਮੋਦੀ ਵਾਇਰਸ ਬੜਾਂ ਮਨੁੱਖਤਾਂ ਮਾਰੂ ਖਤਰਨਾਕ ਵਾਇਰਸ ਹੈ, ਜੋ ਕਰੌੜਾਂ ਲੋਕਾਂ ਦੀ ਫੂਡ ਨਾਲੀ ਖਤਮ ਕਰਨ ਲਈ ਇਨਸਾਨੀਅਤ ਦਾ ਗਲ ਵੀ ਘੁਟ ਸਕਦਾ ਹੈ। ਦੇਸ਼ ਦੀਆਂ ਸੈਕੜੇ ਕਿਸਾਨ ਯੂਨੀਅਨਾਂ ਸੰਯੁਕਤ ਮੋਰਚੇ ਦੇ ਰੂਪ ‘ਚ ਇਸ ਫਾਸ਼ੀਵਾਦੀ ਮੋਦੀ ਵਾਇਰਸ ਤੋਂ ਦੇਸ਼ ਦੇ ਲੋਕਾਂ ਨੂੰ ਬਚਾਉਣ ਵਾਸਤੇ ਪੂਰੇ ਦੇਸ਼ ਦਾ ਕਿਸਾਨਾਂ-ਮਜ਼ਦੂਰਾਂ, ਮੁਲਾਜ਼ਮਾਂ, ਦੁਕਾਦਾਰਾਂ, ਆੜਤੀਆਂ, ਨੌਜਵਾਨਾਂ ਨੂੰ ਨਾਲ ਲੈ ਕੇ ਪਿਛਲੇ 42 ਦਿਨਾਂ ਤੋਂ ਲੱਖਾਂ ਲੋਕਾਂ ਦੀ ਸ਼ਕਤੀ ਨਾਲ ਦਿੱਲੀ ਦੀਆਂ ਸੜਕਾਂ ਤੇ ਸੰਘਰਸ਼ ਕਰ ਰਹੇ ਹਨ। ਮੋਦੀ ਸਰਕਾਰ ਵੱਲੋਂ ਆਪਣੇ ਬਹੁਮਤ ਹੰਕਾਰੀ ਤਾਕਤ ਨਾਲ ਪਾਰਲੀਮੈਂਟ ‘ਚ ਤਿੰਨ ਕਾਲੇ ਕਾਨੂੰਨ ਪਾਸ ਕਰਕੇ ਕੰਟਰੈਕਟ ਫਾਰਮਿੰਗ ਦੇ ਨਾਅ ਹੇਠ ਕਰੋੜਾਂ ਕਿਸਾਨਾਂ ਨੂੰ ਖੇਤੀ ਧੰਧੇ ਤੋਂ ਉਜਾੜ ਕੇ ਅੰਬਾਨੀ-ਅਡਾਨੀ ਵਰਗੇ ਕਾਰਪੋਰੇਟ ਘਰਾਣਿਆ ਨੂੰ ਖੇਤੀ ਕਾਰੋਬਾਰ ਤੇ ਕਾਬਜ਼ ਬਣਾਇਆ ਜਾਵੇਗਾ ਜਿਸ ਨਾਲ ਛੋਟੇ ਤੇ ਦਰਮਿਆਨੇ 85  ਪ੍ਰਤੀਸ਼ਤ ਕਿਸਾਨੀ ਨੂੰ ਖਤਮ ਕੇ ਬੇਰੁਜ਼ਗਾਰੀ ਅਤੇ ਭੁੱਖ ਮਰੀ ਦੀ ਦਲ ਦਲ ‘ਚ ਧੱਕ ਕੇ ਮਾਰਿਆ ਜਾ ਰਿਹਾ ਹੈ। ਗਰੀਬ ਜਨਤਾ ਦੀ ਰੋਟੀ ਤੇ ਡਾਕਾ ਮਾਰਕੇ ਘਰੇਲੂ ਜ਼ਰੂਰੀ ਵਸਤਾਂ ਜਿਸ ‘ਚ ਅਨਾਜ਼, ਦਾਲਾਂ, ਪਿਆਜ਼, ਆਲੂ ਅਤੇ ਤੇਲ ਆਦਿ ਵਗੈਰਾ ਉੱਪਰ ਵੱਡੇ ਵਪਾਰੀਆਂ ਅਤੇ ਕਾਰਪੋਰੇਟਾਂ ਘਰਾਣਿਆ ਨੂੰ ਕਾਬਜ਼ ਕਰਕੇ ਇਨ੍ਹਾਂ ਵਸਤਾਂ ਦੀ ਵੱਡੇ ਪੱਧਰ ‘ਤੇ ਜਖੀਰੇਬਾਜ਼ੀ ਕਰਕੇ ਮੋਟੇ ਮੁਨਾਫੇ ਖੋਰ ਬਣਾਇਆ ਜਾ ਰਿਹਾ ਹੈ। ਮੋਦੀ ਸਰਕਾਰ ਦੇ ਤਾਨਾਸ਼ਾਹੀ ਫੈਸਲਿਆ ਖਿਲਾਫ ਪੰਜਾਬ ਸਮੇਤ ਪੂਰੇ ਦੇਸ਼ ਦੇ ਲੱਖਾਂ ਕਿਸਾਨਾਂ ਮਜ਼ਦੂਰਾਂ ਵੱਲੋਂ ਦੇਸ਼ ਦੀ ਰਾਜਧਾਨੀ ਦਿੱਲੀ ‘ਚ ਕਾਲੇ ਤਿੰਨ ਕਾਨੂੰਨ ਵਾਪਸ ਕਰਵਾਉਣ ਲਈ ਆਰ-ਪਾਰ ਦੀ ਲੜਾਈ ਲੜੀ ਜਾ ਰਹੀ ਹੈ। ਕਰੌੜਾਂ ਕਿਸਾਨਾਂ ਮਜ਼ਦੂਰਾਂ ਵੱਲੋਂ ਹੱਕ-ਸੱਚ ਲਈ ਕੀਤੇ ਜਾ ਰਹੇ ਸੰਘਰਸ਼ ਦੀ ਅਵਾਜ਼ ਸੱਤ ਸਮੁੱਦਰੋਂ ਪਾਰ ਸਾਰੇ ਦੇਸ਼ਾਂ ਤੱਕ ਗੂੰਜ ਰਹੀ ਹੈ। ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨਾਲ ਹੋ ਰਹੀ ਬੇਇਨਸਾਫੀ ਅਤੇ ਧੱਕੇਸ਼ਾਹੀ ਵਿਰੁਧ ਯੂ. ਐਨ. ਓ, ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਸਮੇਤ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਦੇ ਮੰਤਰੀ, ਐਮ ਪੀ ਅਤੇ ਵਿਦੇਸ਼ਾਂ ‘ਚ ਬੈਠੇ ਪੰਜਾਬੀ ਐਨ ਆਰ ਆਈ ਭਾਈਚਾਰਾ ਵੱਲੋਂ ਵੱਖ-ਵੱਖ ਦੇਸ਼ਾਂ ਵਿੱਚ ਭਾਰਤੀ ਅੰਬੈਸੀਆਂ ਅੱਗੇ ਰੋਸ ਮੁਜ਼ਾਹਰੇ ਕਰਕੇ ਆਪਣੀ ਜ਼ੋਰਦਾਰ ਢੰਗ ਨਾਲ ਅਵਾਜ਼ ਬੁਲੰਦ ਕਰਕੇ ਖਤਰਨਾਕ ਮੋਦੀ ਵਾਇਰਸ ਦਾ ਦੋਹਰਾ ਚਿਹਰਾ ਵਿਦੇਸ਼ੀ ਦੁਨੀਆਂ ਸਾਹਮਣੇ ਨੰਗਾ ਕਰ ਰਹੇ ਹਨ। ਮੋਦੀ ਸਰਕਾਰ ਵੱਲੋਂ ਗਰੀਬ ਲੋਕਾਂ ਲਈ ਭੁੱਖ ਮਰੀ ਪੈਦਾ ਕਰਨ ਅਤੇ ਕਿਸਾਨਾਂ-ਮਜ਼ਦੂਰਾਂ ਨੂੰ ਆਰਥਿਕ ਤੋਰ ਤੇ ਖਤਮ ਕਰਨ ਵਾਲੇ ਫਿਰਕਾਪ੍ਰਸਤੀ ਅਧਾਰ ਤੇ ਫੈਸਲੇ ਲੈਣ ਵਿਰਧ ਫਰਾਂਸ ਦੇ ਸਮੂ੍ਹੰਹ ਗੁਰਦੁਆਰਾ ਸਾਹਿਬਾਨਾਂ ਅਤੇ ਸਮੂੰਹ ਸੰਗਤਾਂ ਵੱਲੋਂ ਤੀਜਾ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। 8  ਜਨਵਰੀ ਦਿਨ ਸ਼ੁੱਕਰਵਾਰ ਨੂੰ 2 ਵੱਜੇ ਤੋਂ 4 ਵੱਜੇ ਤੱਕ ਫਰਾਂਸ ਦੀ ਰਾਜਧਾਨੀ ਪੈਰਿਸ ‘ਚ ਸਥਿਤ ਭਾਰਤੀ ਅੰਬੈਸੀ ਸਾਹਮਣੇ ਕਿਸਾਨ ਬਚਾਓ-ਮਾਨਵਤਾ ਬਚਾਓ ਦੇ ਬੈਨਰ ਹੇਠ ਮੋਦੀ ਸਰਕਾਰ ਵਿਰੁਧ ਭਾਰੀ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਫਰਾਂਸ ਦੇ ਸਮੂ੍ਹੰਹ ਗੁਰਦੁਆਰਾ ਸਾਹਿਬਾਨਾਂ ਦੀਆਂ ਪ੍ਰਬੰਧਕ ਕਮੇਟੀਆਂ ਨੇ ਸਮੂਹ ਸੰਗਤਾਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਤਿੰਨ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਮੋਦੀ ਸਰਕਾਰ ਦੇ ਬੋਲੇ ਕੰਨਾਂ ਤੱਕ ਅਵਾਜ਼ ਪਹੁੰਚਾਉਣ ਲਈ ਠੀਕ 1-30 ਵੱਜੇ ਭਾਰਤੀ ਅੰਬੈਸੀ ਸਾਹਮਣੇ ਪਹੁੰਚ ਕੇ ਮਨੁੱਖਤਾ ਬਚਾਓ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਉ।