ਪਨਬੱਸ ਐਮ.ਡੀ. ਭੁਪਿੰਦਰ ਸਿੰਘ ਰਾਏ, ਡਿਪਟੀ ਡਾਇਰੈਕਟਰ ਪ੍ਰਨੀਤ ਸਿੰਘ ਮਿਨਹਾਸ ਸਮੇਤ ਸੀਨੀਅਰ ਅਧਿਕਾਰੀਆਂ ਵੱਲੋਂ ਜਲੰਧਰ ਬੱਸ ਅੱਡੇ ਦਾ ਜਾਇਜ਼ਾ

0
175

ਬੱਸ ਅੱਡੇ ’ਚ ਹਰਿਆਲੀ ਵਧਾਉਣ ਲਈ ਚੱਲ ਰਹੀ ਮੁਹਿੰਮ ਨੂੰ ਬੂਟਾ ਲਗਾ ਕੇ ਦਿੱਤਾ ਹੋਰ ਉਤਸ਼ਾਹ
ਜਲੰਧਰ, 6 ਜਨਵਰੀ(ਰਮੇਸ਼ ਗਾਬਾ/ਕਰਨ)
  ਅੱਜ ਪਨਬੱਸ ਦੇ ਐਮ.ਡੀ. ਭੁਪਿੰਦਰ ਸਿੰਘ ਰਾਏ, ਡਿਪਟੀ ਡਾਇਰੈਕਟਰ ਟਰਾਂਸਪੋਰਟ ਵਿਭਾਗ ਪ੍ਰਨੀਤ ਸਿੰਘ ਮਿਨਹਾਸ, ਮਕੈਨੀਕਲ ਆਟੋ ਇੰਜੀਨੀਅਰਿੰੰਗ ਦੇ ਕਰਨਜੀਤ ਸਿੰਘ ਕਲੇਰ, ਪੰਜਾਬ ਰੋਡਵੇਜ਼ ਜਲੰਧਰ-1 ਦੇ ਜਨਰਲ ਮੈਨੇਜਰ ਨਵਰਾਜ ਬਾਤਿਸ਼ ਅਤੇ ਹੋਰ ਅਧਿਕਾਰੀਆਂ ਨੇ ਜਲੰਧਰ ਸਟੈਂਡ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਦੌਰਾ ਕੀਤਾ। ਇਸ ਸਮੇਂ ਆਰ.ਆਰ.ਕੇ.ਕੇ. ਇਨਫਰਾਸਟੱਕਚਰ ਕੰਪਨੀ ਦੇ ਹਰਪ੍ਰੀਤ ਸਿੰਘ ਕਾਹਲੋਂ, ਰਾਜ ਕੁਮਾਰ ਲੂਥਰਾ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਟਰਾਂਸਪੋਰਟ ਅਧਿਕਾਰੀਆਂ ਵੱਲੋਂ ਇਹ ਦੌਰਾ ਹਰੇਕ ਸਾਲ ਬੱਸ ਸਟੈਂਡ ਦੀਆਂ ਕਮੀਆਂ-ਪੇਸ਼ੀਆਂ ਦੇਖਣ ਲਈ ਕੀਤਾ ਜਾਂਦਾ ਹੈ। ਅਧਿਕਾਰੀਆਂ ਨੇ ਬੱਸ ਸਟੈਂਡ ਦਾ ਸਾਰੇ ਪਾਸਿਓਂ ਦੌਰਾ ਕਰਦਿਆਂ ਸਾਰੇ ਪ੍ਰਬੰਧ ਵਧੀਆ ਅਤੇ ਠੀਕਠਾਕ ਕਰਾਰ ਦਿੱਤੇ। ਇਸ ਸਮੇਂ ਬੱਸ ਸਟੈਂਡ ਦੀ ਸੰਭਾਲ ਕਰ ਰਹੀ ਬੱਸ ਸਟੈਂਡ ਅਪਰੇਟਰ ਅਤੇ ਮੇਨਟੀਨੈਂਸ ਕਮੇਟੀ ਦੇ ਸ. ਹਰਪ੍ਰੀਤ ਸਿੰਘ ਕਾਹਲੋਂ ਅਤੇ ਕਮਲਜੀਤ ਸਿੰਘ ਵੀ ਹਾਜ਼ਰ ਸਨ। ਅਧਿਕਾਰੀ ਜਦੋਂ ਬੱਸ ਸਟੈਂਡ ਦਾ ਜਾਇਜ਼ਾ ਲੈ ਰਹੇ ਸਨ ਤਾਂ ਹਰਪ੍ਰੀਤ ਸਿੰਘ ਕਾਹਲੋਂ ਨੇ ਸ. ਕੁਲਵਿੰਦਰ ਸਿੰਘ ਘੁੰਮਣ ਵੱਲੋਂ ਅਧਿਕਾਰੀਆਂ ਨੂੰ ਬੱਸ ਸਟੈਂਡ ਵਿੱਚ ਹਰਿਆਲੀ ਵਧਾਉਣ ਲਈ ਲਗਾਏ ਗਏ ਬਾਗ ਵਿੱਚ ਇੱਕ ਬੂਟਾ ਲਗਾਉਣ ਦੀ ਬੇਨਤੀ ਕੀਤੀ। ਐਮ.ਡੀ. ਪਨਬੱਸ ਅਤੇ ਹੋਰ ਅਧਿਕਾਰੀਆਂ ਨੇ ਇਹ ਬੇਨਤੀ ਪ੍ਰਵਾਨ ਕਰਦਿਆਂ ਬੱਸ ਅੱਡੇ ਦੇ ਬਾਗ ਵਿੱਚ ਬੂਟਾ ਲਗਾਉਦਿਆਂ ਇੱਥੇ ਵਧਾਈ ਜਾ ਰਹੀ ਹਰਿਆਲੀ ਦੀ ਸ਼ਲਾਘਾ ਕੀਤੀ।
ਲਾਕਡਾਊਨ ਦੌਰਾਨ ਪਏ ਘਾਟੇ ਨੂੰ ਲੈ ਕੇ ਸਰਕਾਰ ਤੋਂ ਮੰਗੀ ਰਾਹਤ
ਐਮ.ਡੀ. ਪਨਬੱਸ ਅਤੇ ਟਰਾਂਸਪੋਰਟ ਵਿਭਾਗ ਦੇ ਹੋਰ ਅਧਿਕਾਰੀਆਂ ਵੱਲੋਂ ਅੱਜ ਬੱਸ ਸਟੈਂਡ ਦਾ ਦੌਰਾ ਕੀਤੇ ਜਾਣ ਇਸ ਬੱਸ ਅੱਡੇ ਦੀ ਸਾਂਭ ਸੰਭਾਲ ਕਰ ਰਹੀ ਆਰ.ਆਰ.ਕੇ.ਕੇ. ਇਨਫਰਾਸਟੱਕਚਰ ਕੰਪਨੀ ਦੇ ਸ. ਹਰਪ੍ਰੀਤ ਸਿੰਘ ਕਾਹਲੋਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਲੰਬੇ ਸਮੇਂ ਦੇ ਚੱਲ ਲਾਕਡਾਊਨ ਦੌਰਾਨ ਭਾਰੀ ਵਿੱਤੀ ਘਾਟੇ ਦਾ ਸਾਹਮਣਾ ਕਰਨਾ ਪਿਆ ਹੈ। ਇਸ ਲਈ ਸਰਕਾਰ ਇਸ ਘਾਟੇ ਦੀ ਪੂਰਤੀ ਲਈ ਬੱੱਸ ਸਟੈਂਡ ਦੀ ਸਾਂਭ ਸੰਭਾਲ ਕਰ ਰਹੀ ਕਮੇਟੀ ਨੂੰ ਵਿਸ਼ੇਸ਼ ਰਾਹਤ ਦੇਣ ਦਾ ਉਪਰਾਲਾ ਕਰੇ।