ਪੰਜ ਕਰੋੜ ਰੁਪਏ ਦੀ ਹੈਰੋਇਨ ਸਣੇ ਇਕ ਕਾਬੂ

0
142

ਮੰਡੀ ਕਿੱਲਿਆਂਵਾਲੀ, 6 ਜਨਵਰੀ (TLT)– ਲੰਬੀ ਹਲਕੇ ਦੇ ਪਿੰਡ ਸ਼ਾਮਖੇੜਾ ਨੇੜਿਓਂ ਸੀ. ਆਈ. ਏ. ਅਤੇ ਥਾਣਾ ਕਬਰਵਾਲਾ ਦੀ ਸਾਂਝੀ ਕਾਰਵਾਈ ਤਹਿਤ ਨਸ਼ਿਆਂ ਖ਼ਿਲਾਫ਼ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਇੱਥੇ ਇਕ ਕਿਲੋ ਹੈਰੋਇਨ ਸਮੇਤ ਇਕ ਦੋਸ਼ੀ ਗ੍ਰਿਫ਼ਤਾਰ ਕੀਤਾ ਹੈ। ਬਰਾਮਦ ਹੈਰੋਇਨ ਦੀ ਕੌਮਾਂਤਰੀ ਬਾਜ਼ਾਰਾਂ ‘ਚ ਕੀਮਤ ਪੰਜ ਕਰੋੜ ਦੱਸੀ ਜਾਂਦੀ ਹੈ। ਮੁਲਜ਼ਮ ਸ਼ਾਮਖੇੜਾ ਢਾਣੀ ਨਾਲ ਸਬੰਧਿਤ ਹੈ। ਥਾਣਾ ਕਬਰਵਾਲਾ ਪੁਲਿਸ ਮੁਤਾਬਕ ਬੀਤੀ ਸ਼ਾਮ ਪਿੰਡ ਸ਼ਾਮਖੇੜਾ ਖੇੜਾ ਨੇੜੇ ਚੈਕਿੰਗ ਦੌਰਾਨ ਸੱਜੇ ਪਾਸੇ ਢਾਣੀ ਦੀ ਤਰਫ਼ੋਂ ਇਕ ਕਾਰ ਨੂੰ ਰੋਕ ਜਦੋਂ ਇਸ ਦੀ ਤਲਾਸ਼ੀ ਗਈ ਤਾਂ ਕਾਰ ‘ਚ ਗੇਅਰ ਲੀਵਰ ਕੋਲ ਇਕ ਚਿੱਟੇ ਰੰਗ ਦੇ ਪਾਰਦਰਸ਼ੀ ਲਿਫ਼ਾਫ਼ੇ ‘ਚੋਂ ਨਸ਼ੀਲੀ ਵਸਤੂ ਹੈਰੋਇਨ ਮਿਲੀ। ਪੁੱਛਗਿੱਛ ਦੌਰਾਨ ਕਾਰ ਚਾਲਕ ਨੇ ਆਪਣਾ ਨਾਂ ਗੁਰਭੇਜ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਢਾਣੀ ਸ਼ਾਮਖੇੜਾ ਦੱਸਿਆ। ਕਬਰਵਾਲਾ ਪੁਲਿਸ ਨੇ ਕਾਰ ਅਤੇ ਹੈਰੋਇਨ ਬਰਾਮਦ ਕਰਕੇ ਮੁਲਜ਼ਮ ਦੇ ਖ਼ਿਲਾਫ਼ ਧਾਰਾ 21(3)/61/85 ਐਨ. ਡੀ. ਪੀ. ਐਸ. ਐਕਟ ਦੇ ਤਹਿਤ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ