29 ਦਿਨਾਂ ਬਾਅਦ ਅੱਜ ਵਧੇ ਪੈਟਰੋਲ-ਡੀਜ਼ਲ ਦੇ ਭਾਅ, ਜਾਣੋ ਤੁਹਾਡੇ ਸ਼ਹਿਰ ‘ਚ ਕੀ ਹੈ ਕੀਮਤ

0
354

ਨਵੀਂ ਦਿੱਲੀ TLT/ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ 29 ਦਿਨਾਂ ਬਾਅਦ ਇਕ ਵਾਰ ਫਿਰ ਵਾਧਾ ਦੇਖਣ ਨੂੰ ਮਿਲਿਆ ਹੈ। ਦਿੱਲੀ ‘ਚ ਬੁੱਧਵਾਰ ਨੂੰ ਪੈਟਰੋਲ ਦੀ ਕੀਮਤ ‘ਚ ਪ੍ਰਤੀ ਲੀਟਰ 26 ਪੈਸੇ ਦਾ ਵਾਧਾ ਹੋਇਆ, ਇਸ ਤੋਂ ਬਾਅਦ ਇਹ 83.97 ਰੁਪਏ ‘ਤੇ ਪਹੁੰਚ ਗਿਆ ਜਦੋਂਕਿ ਡੀਜ਼ਲ 25 ਪੈਸੇ ਮਹਿੰਗਾ ਹੋ ਕੇ 74.12 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਿਆ। ਇੰਡੀਅਨ ਆਇਲ ਦੀ ਵੈੱਬਸਾਈਟ ਅਨੁਸਾਰ, ਦਿੱਲੀ, ਕੋਲਕਾਤਾ, ਮੁੰਬਈ ਤੇ ਚੇਨਈ ‘ਚ ਪੈਟਰੋਲ ਕੀਮਤਾਂ ਵਧ ਕੇ ਲੜੀਵਾਰ 83.97 ਰੁਪਏ, 85.44 ਰੁਪਏ, 90.60 ਰੁਪਏ ਤੇ 86.75 ਰੁਪਏ ਪ੍ਰਤੀ ਲੀਟਰ ਹੋ ਗਈਆਂ ਹਨ, ਉੱਥੇ ਹੀ ਚਾਰਾਂ ਮਹਾਨਗਰਾਂ ‘ਚ ਡੀਜ਼ਲ ਦੀਆਂ ਕੀਮਤਾਂ ਵਧ ਕੇ ਲੜੀਵਾਰ 74.12 ਰੁਪਏ, 77.70 ਰੁਪਏ, 80.78 ਰੁਪਏ ਤੇ 79.46 ਰੁਪਏ ਪ੍ਰਤੀ ਲੀਟਰ ਹੋ ਗਈਆਂ ਹਨ।ਹੋਰ ਸ਼ਹਿਰਾਂ ਦੀ ਗੱਲ ਕਰੀਏ ਤਾਂ ਨੋਇਡਾ ‘ਚ ਪੈਟਰੋਲ 83.88 ਰੁਪਏ ਪ੍ਰਤੀ ਲੀਟਰ, ਪਟਨਾ ‘ਚ ਪੈਟਰੋਲ ਦੀ ਕੀਮਤ 86.51 ਰੁਪਏ ਪ੍ਰਤੀ ਲੀਟਰ, ਰਾਂਚੀ ‘ਚ ਪੈਟਰੋਲ 83.00 ਰੁਪਏ ਪ੍ਰਤੀ ਲੀਟਰ ਤੇ ਲਖਨਊ ‘ਚ 83.80 ਰੁਪਏ ਪ੍ਰਤੀ ਲੀਟਰ ‘ਚ ਵਿਕ ਰਿਹਾ ਹੈ। ਜੇਕਰ ਡੀਜ਼ਲ ਦੀ ਗੱਲ ਕੀਤੀ ਜਾਵੇ ਤਾਂ ਨੋਇਡਾ ‘ਚ ਡੀਜ਼ਲ 74.55 ਰੁਪਏ ਪ੍ਰਤੀ ਲੀਟਰ, ਪਟਨਾ ‘ਚ ਡੀਜ਼ਲ 79.26 ਰੁਪਏ ਪ੍ਰਤੀ ਲੀਟਰ, ਰਾਂਚੀ ‘ਚ ਇਕ ਲੀਟਰ ਡੀਜ਼ਲ ਦੀ ਕੀਮਤ 78.44 ਤੇ ਲਖਨਊ ‘ਚ ਡੀਜ਼ਲ 74.47 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।

ਸਰਕਾਰ ਵੱਲੋਂ ਸੰਚਾਲਿਤ ਤੇਲ ਮਾਰਕੀਟਿੰਗ ਕੰਪਨੀਆਂ- ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਤੇ ਹਿੰਦੁਸਤਾਨ ਪੈਟਰੋਲੀਅਮ ਰੋਜ਼ ਸਵੇਰੇ 6 ਵਜੇ ਤੋਂ ਕੀਮਤਾਂ ‘ਚ ਕਿਸੇ ਵੀ ਬਦਲਾਅ ਨੂੰ ਲਾਗੂ ਕਰਦੀਆਂ ਹਨ। ਪੈਟਰੋਲ-ਡੀਜ਼ਲ ਦੇ ਭਾਅ ਰੋਜ਼ਾਨਾ ਬਦਲਦੇ ਹਨ ਤੇ ਸਵੇਰੇ 6 ਵਜੇ ਅਪਡੇਟ ਹੋ ਜਾਂਦੇ ਹਨ। ਤੁਸੀਂ ਇਸ ਦੀ ਜਾਣਕਾਰੀ SMS ਜ਼ਰੀਏ ਲੈ ਸਕਦੇ ਹੋ।ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਐਕਸਾਈਜ਼ ਡਿਊਟੀ, ਡੀਲਰ ਕਮੀਸ਼ਨ ਤੇ ਹੋਰ ਚੀਜ਼ਾਂ ਜੋੜਨ ਤੋਂ ਬਾਅਦ ਭਾਅ ਲਗਪਗ ਦੁੱਗਣਾ ਹੋ ਜਾਂਦਾ ਹੈ। ਵਿਦੇਸ਼ੀ ਮੁਦਰਾ ਦੇ ਨਾਲ ਕੌਮਾਂਤਰੀ ਬਾਜ਼ਾਰ ‘ਚ ਕਰੂਡ ਦੀਆਂ ਕੀਮਤਾਂ ਕੀ ਹਨ, ਇਸ ਆਧਾਰ ‘ਤੇ ਰੋਜ਼ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਬਦਲਾਅ ਹੁੰਦਾ ਹੈ।