ਪੈਟਰੋਲ ਪੰਪ ਦੇ ਕਰਿੰਦਿਆਂ ਤੋਂ ਨਕਦੀ ਲੁੱਟ ਕੇ ਫ਼ਰਾਰ ਹੋਏ ਕਾਰ ਸਵਾਰ ਲੁਟੇਰੇ

0
84

ਗੁਰੂਹਰਸਹਾਏ, 2 ਜਨਵਰੀ (TLT News)- ਗੁਰੂਹਰਸਹਾਏ ਦੇ ਨਾਲ ਲੱਗਦੇ ਮੋਹਨਕੇ ਪਿੰਡ ਵਿਖੇ ਸਥਿਤ ਇਕ ਪੈਟਰੋਲ ਪੰਪ ਦੇ ਕਰਿੰਦਿਆਂ ਤੋਂ ਅੱਜ ਕਾਰ ਤਿੰਨ ਸਵਾਰ ਲੁਟੇਰੇ ਨਕਦੀ ਖੋਹ ਕੇ ਫ਼ਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਲੁਟੇਰਿਆਂ ਨੇ ਪੰਪ ਦੇ ਕਰਿੰਦੇ ਨੂੰ ਕਾਰ ‘ਚ ਡੀਜ਼ਲ ਪਾਉਣ ਦੀ ਮੰਗ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ ਤੇਜ਼ਧਾਰ ਹਥਿਆਰ ਕੱਢ ਕੇ ਪੰਪ ਦੇ ਕਰਿੰਦੇ ‘ਤੇ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਉਹ ਪੰਪ ਦੇ ਇਕ ਕਰਮਚਾਰੀ ਤੋਂ 15000 ਰੁਪਏ ਦੀ ਨਕਦੀ ਖੋਹ ਕੇ ਫ਼ਰਾਰ ਹੋ ਗਏ। ਇਹ ਸਾਰੀ ਘਟਨਾ ਪੰਪ ‘ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ‘ਚ ਕੈਦ ਹੋ ਗਈ ਹੈ। ਉੱਧਰ ਇਸ ਵਾਰਦਾਤ ਦੇ ਸਬੰਧ ‘ਚ ਗੁਰੂਹਰਸਹਾਏ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ।