ਕੇਜਰੀਵਾਲ ਸਰਕਾਰ ਦਾ ਨਵਾਂ ਸਾਲ ਦਾ ਤੋਹਫਾ, ਪਾਣੀ ਦੇ ਬਿੱਲ ‘ਤੇ ਮਿਲ ਰਹੀ ਛੂਟ 31 ਮਾਰਚ ਤੱਕ ਵਧਾਈ

0
148

ਨਵੀਂ ਦਿੱਲੀ: ਅਰਵਿੰਦ ਕੇਜਰੀਵਾਲ ਸਰਕਾਰ ਨੇ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਨਵੇਂ ਸਾਲ ‘ਤੇ ਦਿੱਲੀ ਵਾਸੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਕੇਜਰੀਵਾਲ ਸਰਕਾਰ ਨੇ ਪਾਣੀ ਦੇ ਬਿੱਲ ‘ਤੇ ਛੂਟ ਸਕੀਮ ਨੂੰ 31 ਮਾਰਚ 2021 ਤੱਕ ਵਧਾ ਦਿੱਤਾ ਹੈ। ਇਸ ਯੋਜਨਾ ਨਾਲ ਉਨ੍ਹਾਂ ਸਾਰੇ ਖਪਤਕਾਰਾਂ ਨੂੰ ਲਾਭ ਮਿਲੇਗਾ ਜਿਨ੍ਹਾਂ ਦੇ ਬਿੱਲ 31 ਮਾਰਚ 2019 ਤੱਕ ਬਕਾਇਆ ਹਨ। ਦਿੱਲੀ ਦੇ ਜਲ ਮੰਤਰੀ ਨੇ ਖ਼ੁਦ ਇਸਦਾ ਐਲਾਨ ਕੀਤਾ।

ਦਿੱਲੀ ਦੇ ਜਲ ਮੰਤਰੀ ਅਤੇ ਦਿੱਲੀ ਜਲ ਬੋਰਡ ਦੇ ਚੇਅਰਮੈਨ ਸਤੇਂਦਰ ਜੈਨ ਨੇ ਕਿਹਾ ਕਿ ਕੋਰੋਨਾ ਕਰਕੇ ਦਿੱਲੀ ਵਾਸੀ ਬਹੁਤ ਹੀ ਚੁਣੌਤੀਪੂਰਨ ਪੜਾਅ ਚੋਂ ਲੰਘ ਰਹੇ ਹਨ। ਇਹ ਫੈਸਲਾ ਉਨ੍ਹਾਂ ਲੋਕਾਂ ਨੂੰ ਮੌਕਾ ਦੇਵੇਗਾ ਜਿਨ੍ਹਾਂ ਨੇ ਅਜੇ ਤੱਕ ਕਿਸੇ ਕਾਰਨ ਕਰਕੇ ਬਿੱਲ ਜਮ੍ਹਾ ਨਹੀਂ ਕੀਤੇ। ਅਸੀਂ ਉਮੀਦ ਕਰਦੇ ਹਾਂ ਕਿ ਅਜਿਹੇ ਸਾਰੇ ਉਪਭੋਗਤਾ ਇਸ ਫੈਸਲੇ ਦਾ ਲਾਭ ਲੈਣ ਦੇ ਯੋਗ ਹੋਣਗੇ।

ਦੱਸ ਦਈਏ ਕਿ ਹੁਣ ਤੱਕ 4.5 ਲੱਖ ਤੋਂ ਵੱਧ ਖਪਤਕਾਰਾਂ ਨੇ ਇਸ ਯੋਜਨਾ ਦਾ ਲਾਭ ਉਠਾਇਆ ਹੈ ਅਤੇ ਦਿੱਲੀ ਜਲ ਬੋਰਡ ਨੇ ਮਾਲ ਦੇ ਤੌਰ ‘ਤੇ 632 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਡੀਜੇਬੀ (ਦਿੱਲੀ ਜਲ ਬੋਰਡ) ਨੂੰ ਮਿਲੇ 632 ਕਰੋੜ ਰੁਪਏ ਚੋਂ 400 ਕਰੋੜ ਤੋਂ ਵੱਧ 4.45 ਲੱਖ ਘਰੇਲੂ ਖਪਤਕਾਰਾਂ ਨੇ ਜਮ੍ਹਾ ਕਰਵਾਏ ਹਨ। ਜਦੋਂਕਿ ਹੁਣ ਤੱਕ 7836 ਵਪਾਰਕ ਖਪਤਕਾਰਾਂ ਨੇ 232 ਕਰੋੜ ਤੋਂ ਵੱਧ ਇਕੱਠੇ ਕੀਤੇ ਹਨ।